IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰਨਵੇਅ...

ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰਨਵੇਅ 6 ਮਹੀਨੇ ਰੋਜ਼ਾਨਾ 8 ਘੰਟੇ ਲਈ ਰਹੇਗਾ ਬੰਦ, ਉਡਾਣਾਂ ਦੇ ਬਦਲਿਆ ਸਮਾਂ

Admin User - Mar 30, 2026 09:32 PM
IMG

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ International Airport ‘ਤੇ ਵੱਡੇ ਪੱਧਰ ‘ਤੇ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਯਾਤਰੀਆਂ ਨੂੰ ਅਗਲੇ ਕੁਝ ਮਹੀਨਿਆਂ ਤੱਕ ਉਡਾਣਾਂ ਦੇ ਸਮੇਂ ਵਿੱਚ ਤਬਦੀਲੀਆਂ ਦਾ ਸਾਹਮਣਾ ਕਰਨਾ ਪਵੇਗਾ। ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਰਨਵੇਅ ਦੀ ਰੀ-ਕਾਰਪੇਟਿੰਗ, ਆਧੁਨਿਕ LED ਲਾਈਟਿੰਗ ਸਿਸਟਮ, RESA, AGL ਅਤੇ ILCMS ਵਰਗੇ ਤਕਨੀਕੀ ਅੱਪਗ੍ਰੇਡ ਕੰਮ ਸ਼ੁਰੂ ਕਰ ਦਿੱਤੇ ਗਏ ਹਨ।

ਜਾਰੀ ਕੀਤੇ ਗਏ NOTAM ਅਨੁਸਾਰ 1 ਅਪ੍ਰੈਲ 2026 ਤੋਂ 27 ਸਤੰਬਰ 2026 ਤੱਕ ਹਰ ਰੋਜ਼ ਦੁਪਹਿਰ 1:45 ਵਜੇ ਤੋਂ ਰਾਤ 9:45 ਵਜੇ ਤੱਕ ਰਨਵੇਅ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦੌਰਾਨ ਕੋਈ ਵੀ ਫਲਾਈਟ ਨਾ ਤਾਂ ਲੈਂਡ ਕਰੇਗੀ ਅਤੇ ਨਾ ਹੀ ਉਡਾਨ ਭਰੇਗੀ। ਇਸ ਕਾਰਨ ਸਾਰੀਆਂ ਏਅਰਲਾਈਨਾਂ ਨੇ ਆਪਣੇ ਫਲਾਈਟ ਸ਼ਡਿਊਲ ਵਿੱਚ ਵੱਡੇ ਬਦਲਾਅ ਕੀਤੇ ਹਨ ਅਤੇ ਹੁਣ ਉਡਾਣਾਂ ਸਿਰਫ਼ ਨਿਰਧਾਰਤ ਬੰਦ ਸਮੇਂ ਤੋਂ ਬਾਹਰ ਹੀ ਚਲਾਈਆਂ ਜਾਣਗੀਆਂ।

ਇਸ ਸਮੇਂ ਹਵਾਈ ਅੱਡੇ ਤੋਂ ਲਗਭਗ 62 ਉਡਾਣਾਂ (40 ਘਰੇਲੂ ਅਤੇ 22 ਅੰਤਰਰਾਸ਼ਟਰੀ) ਚੱਲਦੀਆਂ ਹਨ, ਜੋ ਦਿੱਲੀ, ਮੁੰਬਈ, ਬੈਂਗਲੁਰੂ, ਕੋਲਕਾਤਾ, ਸ੍ਰੀਨਗਰ ਵਰਗੇ ਸ਼ਹਿਰਾਂ ਦੇ ਨਾਲ ਨਾਲ ਦੁਬਈ, ਦੋਹਾ, ਸਿੰਗਾਪੁਰ, ਲੰਡਨ ਅਤੇ ਕੁਆਲਾਲੰਪੁਰ ਵਰਗੇ ਵਿਦੇਸ਼ੀ ਮੰਜ਼ਿਲਾਂ ਨਾਲ ਜੋੜਦੀਆਂ ਹਨ।

ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਹੋ ਰਹੇ ਇਸ ਪ੍ਰੋਜੈਕਟ ਵਿੱਚ 3658 ਮੀਟਰ ਲੰਬੇ ਰਨਵੇਅ ਦੀ ਦੋਹਰੀ ਪਰਤ ਨਾਲ ਰੀ-ਕਾਰਪੇਟਿੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ DVOR ਨੇਵੀਗੇਸ਼ਨ ਸਿਸਟਮ ਨੂੰ ਵੀ ਅੱਪਗ੍ਰੇਡ ਕੀਤਾ ਜਾ ਰਿਹਾ ਹੈ, ਜੋ ਸਤੰਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।

ਮਾਹਿਰਾਂ ਮੁਤਾਬਕ ਰਨਵੇਅ ਦੀ ਸਮੇਂ-ਸਿਰ ਮੁਰੰਮਤ ਅਤੇ ਅੱਪਗ੍ਰੇਡ ਹਵਾਈ ਸੁਰੱਖਿਆ ਲਈ ਬਹੁਤ ਜ਼ਰੂਰੀ ਹੁੰਦੀ ਹੈ। ਦੇਰ ਹੋਣ ਦੀ ਸਥਿਤੀ ਵਿੱਚ ਹਾਦਸਿਆਂ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਇਹ ਕੰਮ ਯਾਤਰੀ ਸੁਰੱਖਿਆ ਅਤੇ ਭਵਿੱਖ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.