IMG-LOGO
ਹੋਮ ਪੰਜਾਬ: ਕੈਨੇਡਾ ਗਈ ਪਤਨੀ ਵੱਲੋਂ ਤਲਾਕ ਦੀ ਮੰਗ ਤੋਂ ਪ੍ਰੇਸ਼ਾਨ ਨੌਜਵਾਨ...

ਕੈਨੇਡਾ ਗਈ ਪਤਨੀ ਵੱਲੋਂ ਤਲਾਕ ਦੀ ਮੰਗ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ

Admin User - Mar 30, 2026 10:33 AM
IMG

ਵਿਦੇਸ਼ ਭੇਜਣ ਦੇ ਨਾਂ 'ਤੇ ਹੋ ਰਹੀ ਧੋਖਾਧੜੀ ਅਤੇ ਟੁੱਟਦੇ ਰਿਸ਼ਤਿਆਂ ਨੇ ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਬਲੀ ਲੈ ਲਈ ਹੈ। ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਗੱਦੀਵਾਲ ਬੀਤ ਦੇ 25 ਸਾਲਾ ਨੌਜਵਾਨ ਅਮਰਜੀਤ ਸਿੰਘ ਨੇ ਆਪਣੀ ਪਤਨੀ ਵੱਲੋਂ ਕੈਨੇਡਾ ਜਾ ਕੇ ਤਲਾਕ ਮੰਗਣ ਅਤੇ ਵਾਪਸ ਆਉਣ ਤੋਂ ਇਨਕਾਰ ਕਰਨ ਕਾਰਨ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਇਸ ਮਾਮਲੇ ਵਿੱਚ ਪਤਨੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।


ਮ੍ਰਿਤਕ ਦੇ ਪਿਤਾ ਕਿਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਮਰਜੀਤ ਦਾ ਵਿਆਹ ਜਨਵਰੀ 2024 ਵਿੱਚ ਕੁਲਵਿੰਦਰ ਕੌਰ ਨਾਲ ਬੜੇ ਚਾਅ ਨਾਲ ਕੀਤਾ ਸੀ। ਚੰਗੇ ਭਵਿੱਖ ਦੀ ਉਮੀਦ ਵਿੱਚ ਪਰਿਵਾਰ ਨੇ ਕਰੀਬ 15 ਲੱਖ ਰੁਪਏ ਖ਼ਰਚ ਕਰਕੇ ਨੂੰਹ ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਿਆ। ਇਸ ਤੋਂ ਬਾਅਦ ਵੀ ਪੜ੍ਹਾਈ ਅਤੇ ਹੋਰ ਖ਼ਰਚਿਆਂ ਲਈ ਲੱਖਾਂ ਰੁਪਏ ਭੇਜੇ ਗਏ। ਦਸੰਬਰ 2024 ਵਿੱਚ ਕੁਲਵਿੰਦਰ ਨੇ ਕੈਨੇਡਾ ਵਿੱਚ ਇੱਕ ਧੀ ਨੂੰ ਜਨਮ ਦਿੱਤਾ ਅਤੇ ਕੁਝ ਸਮੇਂ ਲਈ ਭਾਰਤ ਵੀ ਆਈ ਸੀ।


ਪਰਿਵਾਰ ਅਨੁਸਾਰ, ਅਸਲ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪਤਨੀ ਨੇ ਕੈਨੇਡਾ ਵਾਪਸ ਜਾ ਕੇ ਰੰਗ ਬਦਲ ਲਏ। 16 ਦਸੰਬਰ 2025 ਨੂੰ ਕੁਲਵਿੰਦਰ ਨੇ ਅਮਰਜੀਤ ਨੂੰ ਫ਼ੋਨ ਕਰਕੇ ਸਾਫ਼ ਕਹਿ ਦਿੱਤਾ ਕਿ ਉਹ ਉਸ ਨੂੰ ਕੈਨੇਡਾ ਨਹੀਂ ਸੱਦੇਗੀ ਅਤੇ ਹੁਣ ਉਸ ਨੂੰ ਤਲਾਕ ਚਾਹੀਦਾ ਹੈ। ਪਤਨੀ ਦੇ ਇਸ ਰਵੱਈਏ ਅਤੇ ਸਹੁਰੇ ਪਰਿਵਾਰ ਦੇ ਕਥਿਤ ਦਬਾਅ ਕਾਰਨ ਅਮਰਜੀਤ ਡੂੰਘੀ ਮਾਨਸਿਕ ਪ੍ਰੇਸ਼ਾਨੀ ਵਿੱਚ ਚਲਾ ਗਿਆ ਅਤੇ ਉਸ ਨੇ ਘਰ ਵਿੱਚ ਹੀ ਮੌਤ ਨੂੰ ਗਲੇ ਲਗਾ ਲਿਆ।


ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ:


ਪਤਨੀ: ਕੁਲਵਿੰਦਰ ਕੌਰ, ਸੱਸ: ਕੁਲਜੀਤ ਕੌਰ, ਸਾਲਾ: ਲਖਵਿੰਦਰ ਸਿੰਘ, ਰਿਸ਼ਤੇਦਾਰ: ਸੁਰਿੰਦਰ ਸਿੰਘ ਦੇ ਵਿਰੁੱਧ ਗੜ੍ਹਸ਼ੰਕਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.