ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ Students Organization of India (SOI) ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਪੰਜਾਬ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਨਵੇਂ ਢਾਂਚੇ ਦਾ ਐਲਾਨ ਕਰਦਿਆਂ ਧਰਮਵੀਰ ਕੌਰ ਨੂੰ ਮਾਲਵਾ ਜੋਨ-1 ਦੀ ਪ੍ਰਧਾਨ ਅਤੇ ਰਾਜਦੀਪ ਸਿੰਘ ਸਾਹੂ ਨੂੰ ਬਠਿੰਡਾ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਹੈ।
ਇਹ ਨਿਯੁਕਤੀਆਂ ਪਾਰਟੀ ਵੱਲੋਂ ਨੌਜਵਾਨ ਨੇਤ੍ਰਿਤਵ ਨੂੰ ਅੱਗੇ ਲਿਆਉਣ ਦੀ ਰਣਨੀਤੀ ਦਾ ਹਿੱਸਾ ਮੰਨੀਆਂ ਜਾ ਰਹੀਆਂ ਹਨ। ਰਾਜਦੀਪ ਸਿੰਘ ਸਾਹੂ ਇਸ ਸਮੇਂ Giani Zail Singh Campus College of Engineering and Technology ਵਿੱਚ ਬੀਟੈਕ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ ਅਤੇ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਪਾਰਟੀ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਦੋਵੇਂ ਨਵੇਂ ਪ੍ਰਧਾਨ ਟਕਸਾਲੀ ਅਕਾਲੀ ਪਰਿਵਾਰਾਂ ਨਾਲ ਸੰਬੰਧਿਤ ਹਨ ਅਤੇ ਪਾਰਟੀ ਪ੍ਰਤੀ ਲੰਬੇ ਸਮੇਂ ਤੋਂ ਵਫ਼ਾਦਾਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਧਰਮਵੀਰ ਕੌਰ ਮਾਲਵਾ ਖੇਤਰ ਵਿੱਚ ਅਤੇ ਰਾਜਦੀਪ ਸਾਹੂ ਬਠਿੰਡਾ ਦੇ ਸਿੱਖਿਆ ਸੰਸਥਾਨਾਂ ਵਿੱਚ SOI ਦੀਆਂ ਇਕਾਈਆਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਪਾਰਟੀ ਦੇ ਹੋਰ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਇਹਨਾਂ ਨਿਯੁਕਤੀਆਂ ਦਾ ਸਵਾਗਤ ਕੀਤਾ ਗਿਆ ਹੈ ਅਤੇ ਭਰੋਸਾ ਜਤਾਇਆ ਗਿਆ ਹੈ ਕਿ ਇਸ ਨਾਲ ਨੌਜਵਾਨ ਵਰਗ ਵਿੱਚ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋਵੇਗੀ, ਜਿਸਦਾ ਲਾਭ ਆਉਣ ਵਾਲੀਆਂ ਚੋਣਾਂ ਵਿੱਚ ਮਿਲ ਸਕਦਾ ਹੈ।
Get all latest content delivered to your email a few times a month.