IMG-LOGO
ਹੋਮ ਪੰਜਾਬ: ਸ਼੍ਰੋਮਣੀ ਅਕਾਲੀ ਦਲ ਨੇ SOI ਵਿੰਗ ਦਾ ਕੀਤਾ ਵਿਸਥਾਰ, ਲੜਕੀਆਂ...

ਸ਼੍ਰੋਮਣੀ ਅਕਾਲੀ ਦਲ ਨੇ SOI ਵਿੰਗ ਦਾ ਕੀਤਾ ਵਿਸਥਾਰ, ਲੜਕੀਆਂ ਦੇ ਵਿੰਗ ਦੀ ਸਥਾਪਨਾ ਨਾਲ 8 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

Admin User - Mar 27, 2026 06:42 PM
IMG

ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਵਿਦਿਆਰਥੀ ਇਕਾਈ SOI (ਸਟੂਡੈਂਟਸ ਆਰਗਨਾਈਜ਼ੇਸ਼ਨ ਆਫ ਇੰਡੀਆ) ਨੂੰ ਹੋਰ ਮਜ਼ਬੂਤ ਬਣਾਉਣ ਵਾਸਤੇ ਜਥੇਬੰਦੀ ਢਾਂਚੇ ਵਿੱਚ ਵੱਡਾ ਬਦਲਾਅ ਕੀਤਾ ਹੈ। ਇਸ ਸਬੰਧੀ SOI ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਨਵੇਂ ਅਹੁਦੇਦਾਰਾਂ ਦੀ ਘੋਸ਼ਣਾ ਕੀਤੀ।

ਇਸ ਨਵੇਂ ਵਿਸਥਾਰ ਅਧੀਨ ਪਹਿਲੀ ਵਾਰ SOI ਦੇ ਲੜਕੀਆਂ ਦੇ ਵਿੰਗ ਦੀ ਸਥਾਪਨਾ ਕੀਤੀ ਗਈ ਹੈ, ਜਿਸ ਨਾਲ ਨੌਜਵਾਨ ਮਹਿਲਾਵਾਂ ਨੂੰ ਸਿਆਸਤ ਵਿੱਚ ਅੱਗੇ ਆਉਣ ਦਾ ਮੌਕਾ ਮਿਲੇਗਾ। ਇਸ ਵਿੰਗ ਲਈ ਬੀਬਾ ਧਰਮਵੀਰ ਕੌਰ ਨੂੰ ਮਾਲਵਾ ਜੋਨ-1 ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਸਦੇ ਨਾਲ ਹੀ, ਰਮਨਦੀਪ ਸਿੰਘ ਭੁੱਲਰ ਨੂੰ ਮਾਲਵਾ ਜੋਨ-1 ਦਾ ਜਨਰਲ ਸਕੱਤਰ ਬਣਾਇਆ ਗਿਆ ਹੈ, ਜੋ ਸੰਗਠਨਕ ਕਾਰਜਾਂ ਨੂੰ ਮਜ਼ਬੂਤ ਕਰਨ ਵਿੱਚ ਭੂਮਿਕਾ ਨਿਭਾਉਣਗੇ।

ਜ਼ਿਲ੍ਹਾ ਪੱਧਰ 'ਤੇ ਵੀ ਨਵੇਂ ਚਿਹਰਿਆਂ ਨੂੰ ਮੌਕਾ ਦਿੰਦੇ ਹੋਏ 8 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਰਾਜਦੀਪ ਸਿੰਘ (ਬਠਿੰਡਾ), ਸੁਖਪਾਲ ਸਿੰਘ ਚੱਠੂ (ਫਿਰੋਜ਼ਪੁਰ), ਪ੍ਰਭਜੋਤ ਸਿੰਘ ਸ਼ੇਰਗਿੱਲ (ਫਾਜਿਲਕਾ), ਗਗਨਦੀਪ ਸਿੰਘ ਉਪਲ (ਮਾਨਸਾ), ਜੋਏਦੀਪ ਸ਼ਰਮਾ (ਮੋਗਾ), ਜਸ਼ਨਦੀਪ ਸਿੰਘ ਗੋਰਾਇਆ (ਹੁਸ਼ਿਆਰਪੁਰ) ਅਤੇ ਮਨਜੋਤ ਸਿੰਘ ਲੋਂਗੋਵਾਲ (ਸੰਗਰੂਰ) ਸ਼ਾਮਲ ਹਨ।

ਪਾਰਟੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਬਾਕੀ ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ ਜਲਦੀ ਹੀ ਕੀਤੀ ਜਾਵੇਗੀ। ਇਹ ਕਦਮ SOI ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਵੱਲ ਇੱਕ ਮਹੱਤਵਪੂਰਨ ਪਹਲ ਮੰਨੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.