IMG-LOGO
ਹੋਮ ਪੰਜਾਬ: ਬਠਿੰਡਾ ਦੀਆਂ ਧੀਆਂ ਦਾ ਕਮਾਲ: ਸਟੇਟ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ‘ਚ...

ਬਠਿੰਡਾ ਦੀਆਂ ਧੀਆਂ ਦਾ ਕਮਾਲ: ਸਟੇਟ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ‘ਚ ਜਿੱਤੇ ਸੱਤ ਮੈਡਲ

Admin User - Mar 24, 2026 04:32 PM
IMG

ਬਠਿੰਡਾ, 24 ਮਾਰਚ 2026: ਤਰਨ ਤਾਰਨ ਵਿੱਚ ਆਯੋਜਿਤ ਸਭ ਜੂਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਬਠਿੰਡਾ ਜ਼ਿਲ੍ਹੇ ਦੀਆਂ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ ਸੱਤ ਮੈਡਲ ਆਪਣੇ ਨਾਮ ਕੀਤੇ। ਇਸ ਉਪਲਬਧੀ ਨਾਲ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਹੈ ਅਤੇ ਖੇਡ ਮੈਦਾਨ ਵਿੱਚ ਕੁੜੀਆਂ ਦੀ ਵਧ ਰਹੀ ਭਾਗੀਦਾਰੀ ਨੂੰ ਵੀ ਮਜ਼ਬੂਤੀ ਮਿਲੀ ਹੈ।

ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 49 ਕਿੱਲੋ ਭਾਰ ਵਰਗ ਵਿੱਚ ਹਰਮਨਦੀਪ ਕੌਰ, 64 ਕਿੱਲੋ ਵਿੱਚ ਰਾਜਵੀਰ ਕੌਰ, 67 ਕਿੱਲੋ ਵਿੱਚ ਦੀਪਇੰਦਰ ਕੌਰ ਅਤੇ 67+ ਕਿੱਲੋ ਭਾਰ ਵਰਗ ਵਿੱਚ ਸੁਖਮਨਪ੍ਰੀਤ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਬਠਿੰਡਾ ਦਾ ਮਾਣ ਵਧਾਇਆ। ਇਸ ਤੋਂ ਇਲਾਵਾ 35 ਕਿੱਲੋ ਭਾਰ ਵਰਗ ਵਿੱਚ ਸ਼ਗਨਪ੍ਰੀਤ ਕੌਰ ਅਤੇ 64 ਕਿੱਲੋ ਵਿੱਚ ਖੁਸ਼ਪੀਤ ਕੌਰ ਨੇ ਬਰਾਂਜ਼ ਮੈਡਲ ਹਾਸਲ ਕੀਤੇ।

ਬਠਿੰਡਾ ਬਾਕਸਿੰਗ ਐਸੋਸੀਏਸ਼ਨ ਵੱਲੋਂ ਸਾਰੇ ਮੈਡਲ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਹੋਰ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਵਧੀਆ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ। ਐਸੋਸੀਏਸ਼ਨ ਨੇ ਕੋਚ ਨਿਰਮਲ ਸਿੰਘ ਭਾਈ ਰੂਪਾ ਦੀ ਮਿਹਨਤ ਅਤੇ ਲਗਨ ਦੀ ਵੀ ਭਰਪੂਰ ਸਿਹਾਈ ਕੀਤੀ, ਜਿਨ੍ਹਾਂ ਦੀ ਰਹਿਨੁਮਾਈ ਹੇਠ ਟੀਮ ਨੇ ਇਹ ਕਾਮਯਾਬੀ ਹਾਸਲ ਕੀਤੀ।

ਇਸ ਮੌਕੇ ਜਗਸੀਰ ਸਿੰਘ, ਮਨਜੀਤ ਕੌਰ, ਹਿੰਮਤ ਕੌਰ, ਅਰਸ਼ਦੀਪ ਕੌਰ, ਸੋਮਨਪ੍ਰੀਤ ਕੌਰ, ਕੋਮਲ ਕੌਰ ਅਤੇ ਸਿਮਰਨ ਕੌਰ ਸਮੇਤ ਹੋਰ ਹਸਤੀਆਂ ਵੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.