IMG-LOGO
ਹੋਮ ਪੰਜਾਬ: ਕੋਟਕਪੂਰਾ ਕੋਲ ਕਰਜ਼ੇ ਨੇ ਲੈ ਲਈ ਦੋ ਕਿਸਾਨ ਭਰਾਵਾਂ ਦੀ...

ਕੋਟਕਪੂਰਾ ਕੋਲ ਕਰਜ਼ੇ ਨੇ ਲੈ ਲਈ ਦੋ ਕਿਸਾਨ ਭਰਾਵਾਂ ਦੀ ਜ਼ਿੰਦਗੀ, ਟ੍ਰੇਨ ਅੱਗੇ ਆ ਕੇ ਕੀਤੀ ਖੁਦਕੁਸ਼ੀ

Admin User - Mar 23, 2026 07:22 PM
IMG

ਕੋਟਕਪੂਰਾ ਇਲਾਕੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਰਜ਼ੇ ਦੇ ਭਾਰ ਹੇਠਾਂ ਦਬੇ ਦੋ ਸਕੇ ਕਿਸਾਨ ਭਰਾਵਾਂ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਮ੍ਰਿਤਕਾਂ ਦੀ ਪਛਾਣ ਪਿੰਡ ਹਰੀਨੋ ਦੇ ਰਹਿਣ ਵਾਲੇ ਜਸਕਰਨ ਸਿੰਘ (38) ਅਤੇ ਉਸਦੇ ਛੋਟੇ ਭਰਾ ਜੋਰਾ ਸਿੰਘ (34) ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭਰਾ ਪਰਿਵਾਰ ਵਿੱਚ ਸਭ ਤੋਂ ਛੋਟੇ ਸਨ ਅਤੇ ਇਕੱਠੇ ਰਹਿੰਦੇ ਤੇ ਖੇਤੀਬਾੜੀ ਕਰਦੇ ਸਨ। ਘੱਟ ਜ਼ਮੀਨ ਹੋਣ ਦੇ ਬਾਵਜੂਦ ਉਹ ਠੇਕੇ ‘ਤੇ ਜ਼ਮੀਨ ਲੈ ਕੇ ਆਪਣਾ ਗੁਜ਼ਾਰਾ ਕਰਦੇ ਸਨ। ਦੋਵੇਂ ਇੱਕੋ ਘਰ ਵਿੱਚ ਵਿਆਹੇ ਹੋਏ ਸਨ ਅਤੇ ਪਰਿਵਾਰ ਵਿੱਚ ਆਪਸੀ ਪਿਆਰ ਅਤੇ ਸਮਝੌਤਾ ਸੀ।

ਪਰ ਕਰਜ਼ੇ ਦੀ ਵੱਧ ਰਹੀ ਮਾਰ ਨੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਕਾਫੀ ਪਰੇਸ਼ਾਨ ਕਰ ਦਿੱਤਾ ਸੀ। ਆਖ਼ਿਰਕਾਰ, ਇਸ ਤਣਾਅ ਤੋਂ ਤੰਗ ਆ ਕੇ ਦੋਵੇਂ ਭਰਾਵਾਂ ਨੇ ਪਿੰਡ ਢਾਬ ਬਾਮਣ ਵਾਲਾ ਨੇੜੇ ਰੇਲਵੇ ਲਾਈਨ ‘ਤੇ ਆ ਰਹੀ ਛਿੰਦਵਾੜਾ ਐਕਸਪ੍ਰੈਸ ਅੱਗੇ ਹੱਥ ਫੜ ਕੇ ਛਾਲ ਮਾਰ ਦਿੱਤੀ ਅਤੇ ਆਪਣੀ ਜਾਨ ਦੇ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ, ਜਦਕਿ ਜੀਆਰਪੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਜਾਰੀ ਹੈ।

ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਭਰਾ ਇੱਕ-ਦੂਜੇ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਕਰਜ਼ੇ ਕਾਰਨ ਮਜਬੂਰੀ ਵਿੱਚ ਇਹ ਕਦਮ ਚੁੱਕਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦਾ ਕਰਜ਼ਾ ਮਾਫ ਕਰਕੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ, ਕਿਉਂਕਿ ਦੋਹਾਂ ਦੇ ਛੋਟੇ-ਛੋਟੇ ਬੱਚੇ ਹਨ।

ਪੁਲਿਸ ਅਧਿਕਾਰੀ ਏਐਸਆਈ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.