ਤਾਜਾ ਖਬਰਾਂ
ਚੰਡੀਗੜ੍ਹ;- ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਅਸਤੀਫਾ ਲੈ ਲਿਆ। ਸੂਤਰ ਦੱਸਦੇ ਹਨ ਕਿ ਉਸਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਗਿਆ ਹੈ।
ਦੱਸਣ ਯੋਗ ਹੈ ਕਿ ਕੈਬਨਟ ਮੰਤਰੀ ਲਾਲਜੀਤ ਭੁੱਲਰ ਜੋ ਕਿ ਟਰਾਂਸਪੋਰਟ ਅਤੇ ਜੇਲ ਵਿਭਾਗ ਦੇ ਮੰਤਰੀ ਹਨ ਉਸ ਉੱਪਰ ਗੰਭੀਰ ਦੋਸ ਲੱਗੇ ਸਨ ਕਿ ਵੇਅਰ ਹਾਊਸ ਦੇ ਡੀਐਮ ਗਗਨਦੀਪ ਸਿੰਘ ਨੂੰ ਉਸਨੇ ਘਰ ਬੁਲਾ ਕੇ ਕੁੱਟਿਆ ਅਤੇ ਜਿਸ ਕਾਰਨ ਉਹ ਬੇਇਜਤੀ ਮਹਿਸੂਸ ਕਰਦਾ ਵੀਡੀਓ ਬਣਾ ਕੇ ਸੁਸਾਈਡ ਕਰ ਗਿਆ । ਸੂਤਰ ਇਹ ਵੀ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਇਸਦੀ ਜਾਂਚ ਚੀਫ ਸੈਕਟਰੀ ਨੂੰ ਸੌਂਪ ਦਿੱਤੀ ਹੈ
Get all latest content delivered to your email a few times a month.