IMG-LOGO
ਹੋਮ ਪੰਜਾਬ: ਫਿਰੋਜ਼ਪੁਰ 'ਚ ਪਾਲਤੂ ਕੁੱਤੇ ਦੇ ਕੱਟਣ ਮਗਰੋਂ ਨੌਜਵਾਨ ਦੀ ਮੌਤ,...

ਫਿਰੋਜ਼ਪੁਰ 'ਚ ਪਾਲਤੂ ਕੁੱਤੇ ਦੇ ਕੱਟਣ ਮਗਰੋਂ ਨੌਜਵਾਨ ਦੀ ਮੌਤ, ਹਸਪਤਾਲ 'ਚ ਵੀ ਕੀਤੀ ਭੰਨਤੋੜ

Admin User - Mar 14, 2026 08:47 PM
IMG

ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸਾਬੂਆਣਾ ਨਾਲ ਸੰਬੰਧਤ 22 ਸਾਲਾ ਨੌਜਵਾਨ ਮਹਿਕਦੀਪ ਸਿੰਘ ਦੀ ਪਾਲਤੂ ਕੁੱਤੇ ਦੇ ਕੱਟਣ ਤੋਂ ਬਾਅਦ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਮਹਿਕਦੀਪ ਸਿੰਘ ਨੂੰ ਇੱਕ ਪਾਲਤੂ ਕੁੱਤੇ ਨੇ ਵੱਢ ਲਿਆ ਸੀ। ਇਸ ਘਟਨਾ ਤੋਂ ਬਾਅਦ ਉਸਦੀ ਤਬੀਅਤ ਖਰਾਬ ਹੋਣ ਲੱਗੀ ਅਤੇ ਉਸਦਾ ਸੰਤੁਲਨ ਵੀ ਬਿਗੜ ਗਿਆ।

ਦੱਸਿਆ ਜਾ ਰਿਹਾ ਹੈ ਕਿ ਹਾਲਤ ਵਿਗੜਨ ਕਾਰਨ ਨੌਜਵਾਨ ਨੇ ਅਚਾਨਕ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਉਸਨੇ ਇੱਕ ਕਾਰ ਨੂੰ ਨੁਕਸਾਨ ਪਹੁੰਚਾਇਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਵੀ ਉਸਦੀ ਹਾਲਤ ਕਾਬੂ ਵਿੱਚ ਨਹੀਂ ਆ ਸਕੀ ਅਤੇ ਉਸਨੇ ਉੱਥੇ ਵੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।

ਡਾਕਟਰਾਂ ਵੱਲੋਂ ਇਲਾਜ ਦੇ ਬਾਵਜੂਦ ਉਸਦੀ ਹਾਲਤ ਲਗਾਤਾਰ ਗੰਭੀਰ ਬਣਦੀ ਗਈ ਅਤੇ ਆਖਿਰਕਾਰ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਅਤੇ ਪਿੰਡ ਵਾਸੀ ਇਸ ਅਚਾਨਕ ਹੋਈ ਮੌਤ ਕਾਰਨ ਗਹਿਰੇ ਦੁੱਖ ਵਿੱਚ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.