IMG-LOGO
ਹੋਮ ਪੰਜਾਬ: ਮੋਗਾ 'ਚ ਵੱਡੀ ਲਾਪਰਵਾਹੀ: ਸੁਰੱਖਿਆ ਗਾਰਡ ਦੀ ਰਾਈਫਲ 'ਚੋਂ ਚੱਲੀ...

ਮੋਗਾ 'ਚ ਵੱਡੀ ਲਾਪਰਵਾਹੀ: ਸੁਰੱਖਿਆ ਗਾਰਡ ਦੀ ਰਾਈਫਲ 'ਚੋਂ ਚੱਲੀ ਗੋਲੀ 3 ਸਾਲਾ ਮਾਸੂਮ ਦੇ ਪੇਟ 'ਚ ਲੱਗੀ

Admin User - Mar 13, 2026 02:02 PM
IMG

ਮੋਗਾ ਦੇ ਕਿਸ਼ਨਪੁਰਾ ਮੁਹੱਲੇ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਨਿੱਜੀ ਸੁਰੱਖਿਆ ਗਾਰਡ ਦੀ ਰਾਈਫਲ ਵਿੱਚੋਂ ਚੱਲੀ ਗੋਲੀ ਨੇ 3 ਸਾਲਾ ਮਾਸੂਮ ਬੱਚੇ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਗੋਲੀ ਬੱਚੇ ਦੇ ਪੇਟ ਵਿੱਚ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।


ਜਾਣਕਾਰੀ ਮੁਤਾਬਕ ਨਰਸਰੀ ਕਲਾਸ ਵਿੱਚ ਪੜ੍ਹਦਾ ਇਹ ਬੱਚਾ ਅੱਜ ਸਕੂਲ ਵਿੱਚ ਆਪਣਾ ਪੇਪਰ ਦੇ ਕੇ ਵਾਪਸ ਘਰ ਪਰਤਿਆ ਸੀ। ਘਰ ਦੇ ਮਾਲਕ ਵੱਲੋਂ ਤਾਇਨਾਤ ਕੀਤੇ ਗਏ ਇੱਕ ਨਿੱਜੀ ਸੁਰੱਖਿਆ ਗਾਰਡ ਦੀ ਰਾਈਫਲ ਉੱਥੇ ਪਈ ਸੀ। ਦੱਸਿਆ ਜਾ ਰਿਹਾ ਹੈ ਕਿ ਖੇਡਦੇ-ਖੇਡਦੇ ਬੱਚੇ ਦਾ ਹੱਥ ਰਾਈਫਲ ਨੂੰ ਲੱਗ ਗਿਆ ਅਤੇ ਅਚਾਨਕ ਗੋਲੀ ਚੱਲ ਗਈ। ਗੋਲੀ ਬੱਚੇ ਦੇ ਪੇਟ ਵਿੱਚ ਜਾ ਵੱਜੀ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਉੱਥੇ ਹੀ ਡਿੱਗ ਪਿਆ।


ਹਾਦਸੇ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਸ਼ਹਿਰ ਦੇ ਸਥਾਨਕ ਮੈਡੀਸਿਟੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ। ਡਾਕਟਰਾਂ ਅਨੁਸਾਰ ਬੱਚੇ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਲਗਾਤਾਰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।


ਘਟਨਾ ਤੋਂ ਬਾਅਦ ਨਿੱਜੀ ਸੁਰੱਖਿਆ ਗਾਰਡ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.