IMG-LOGO
ਹੋਮ ਪੰਜਾਬ: ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ...

ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ 'ਚ ਇਲੈਕਟ੍ਰੋਹੋਮਿਓਪੈਥੀ ਡਾਕਟਰਜ਼ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਨਾਲ ਮੀਟਿੰਗ

Admin User - Mar 10, 2026 08:39 PM
IMG

ਚੰਡੀਗੜ੍ਹ, 10 ਮਾਰਚ 2026 :-

ਇਲੈਕਟ੍ਰੋਹੋਮਿਓਪੈਥੀ ਡਾਕਟਰਜ਼ ਐਸੋਸੀਏਸ਼ਨ ਪੰਜਾਬ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਸੂਬਾ ਪ੍ਰਧਾਨ ਡਾ. ਪ੍ਰੀਤਮ ਸਿੰਘ ਛੋਕਰ ਦੀ ਅਗਵਾਈ ਵਿੱਚ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਐਸੋਸੀਏਸ਼ਨ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਸਰਪ੍ਰਸਤ ਡਾ. ਤਰਸੇਮ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਵਫ਼ਦ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਮੀਟਿੰਗ ਕੀਤੀ।

ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਸਕੱਤਰ ਡਾ. ਗਗਨ ਅਰੋੜਾ ਨੇ ਇਲੈਕਟ੍ਰੋਹੋਮਿਓਪੈਥੀ ਦੇ ਸਬੰਧ ਵਿੱਚ 'ਸਪੈਗਾਇਰਿਕ' ਦਵਾਈਆਂ ਲਈ ਨਿਰਮਾਣ ਲਾਇਸੈਂਸ ਨੂੰ ਨਿਯਮਤ ਅਤੇ ਜਾਰੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪੈਥੀ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਸੂਬੇ ਦੇ ਸਿਹਤ ਖੇਤਰ ਵਿੱਚ ਵੱਡਾ ਸੁਧਾਰ ਹੋਵੇਗਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਫ਼ਦ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਸਰਕਾਰ ਇਨ੍ਹਾਂ ਮੰਗਾਂ 'ਤੇ ਸਕਾਰਾਤਮਕ ਵਿਚਾਰ ਕਰੇਗੀ। ਉਨ੍ਹਾਂ ਐਸੋਸੀਏਸ਼ਨ ਨੂੰ ਰਾਜਸਥਾਨ ਅਤੇ ਹੋਰ ਰਾਜਾਂ ਵਿੱਚ ਇਲੈਕਟ੍ਰੋਹੋਮਿਓਪੈਥੀ ਦੀ ਮਾਨਤਾ ਨਾਲ ਸਬੰਧਤ ਜ਼ਰੂਰੀ ਡੇਟਾ ਅਤੇ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਕਿਹਾ ਤਾਂ ਜੋ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

ਮੀਟਿੰਗ ਦੌਰਾਨ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ, ਵਿਧਾਇਕ ਸ਼ੈਰੀ ਕਲਸੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਹਾਜ਼ਰ ਸਨ।

ਮੀਟਿੰਗ ਤੋਂ ਬਾਅਦ ਸਮੂਹ ਡਾਕਟਰਾਂ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਦੇਖਿਆ।

ਇਸ ਮੀਟਿੰਗ ਦੌਰਾਨ ਡਾ. ਜਸਵਿੰਦਰ ਸਿੰਘ ਅਜੀਤਵਾਲ, ਫਿਰੋਜ਼ਪੁਰ ਦੇ ਡਾ: ਗੁਰਦੇਵ ਸਿੰਘ, ਨਕੋਦਰ ਦੇ ਡਾ: ਅਵਤਾਰ ਸਿੰਘ, ਅਬੋਹਰ ਦੇ ਡਾ: ਰਣਜੀਤ ਸਿੰਘ, ਅੰਮ੍ਰਿਤਸਰ ਦੇ ਡਾ: ਇੰਦਰਜੀਤ ਕੌਰ, ਕੋਟਕਪੂਰਾ ਦੇ ਡਾ: ਤੇਜਵੰਤ ਕੌਰ, ਡਾ: ਇੰਦਰਜੀਤ ਸਿੰਘ ਨਥਾਣਾ, ਡਾ: ਜਗਸੀਰ ਖਾਰਾ (ਏ ਐਂਡ ਡੀ ਫਾਰਮਾ), ਗੁਰਮੇਲ ਸਿੰਘ ਚਾਹਲ, ਡਾ. ਰੇਸ਼ਮ ਸਿੰਘ, ਡਾ: ਮਨਦੀਪ ਸਿੰਘ ਧੂੜੀਆ, ਡਾ: ਕੀਰਤਨ ਸਿੰਘ, ਡਾ: ਦਲਜੀਤ ਸਿੰਘ ਮੋਗਾ, ਡਾ: ਰਣਜੀਤ ਸਿੰਘ ਬਿਲਾਸਪੁਰ, ਡਾ: ਲਖਵਿੰਦਰ ਸ਼ਰਮਾ ਬਰਗਾੜੀ, ਡਾ: ਗੁਰਬਚਨ ਸਿੰਘ ਥਰਾਜ, ਡਾ: ਗੁਰਮੇਲ ਸਿੰਘ ਢਿੱਲਵਾਂ, ਡਾ: ਬਲਦੇਵ ਸਿੰਘ ਕਾਲੇਕੇ, ਡਾ: ਚੰਦ ਸਿੰਘ ਰੁਪਾਣਾ, ਡਾ: ਸੁਰਜੀਤ ਸਿੰਘ ਕਪੂਰਥਲਾ, ਸੁਖਵਿੰਦਰਾ ਸਿੰਘ ਕਪੂਰਥਲਾ, ਕਪੂਰਥਲਾ ਦੇ ਡਾ: ਗੁਰਦਿਆਲ ਸਿੰਘ, ਨਕੋਦਰ ਦੇ ਡਾ: ਜਸਵੰਤ ਸਿੰਘ, ਫਿਰੋਜ਼ਪੁਰ ਦੇ ਡਾ: ਗੁਲਾਬ ਸਿੰਘ, ਡਾ. ਪਾਲ ਸਿੰਘ ਜ਼ੀਰਾ, ਤਰਨਤਾਰਨ ਦੇ ਡਾ: ਸਾਹਿਬ ਸਿੰਘ, ਡਾ: ਭੁਪਿੰਦਰ ਸਿੰਘ ਬਾਵਾ, ਚਮਕੌਰ ਸਾਹਿਬ ਦੇ ਡਾ: ਕੀਰਤਨ ਸਿੰਘ, ਡਾ: ਜਗਰੂਪ ਸਿੰਘ ਜ਼ੀਰਾ, ਡਾ: ਮੁਹੰਮਦ ਸ਼ਰੀਫ਼, ਡਾ: ਬਾਰਾ ਸਿੰਘ, ਡਾ: ਸਰਬਜੀਤ ਸਿੰਘ ਚੁੱਘੇ ਕਲਾਂ, ਡਾ: ਜਸਵੀਰ ਸਿੰਘ ਅਤੇ ਡਾ: ਸੁਖਪਾਲ ਸਿੰਘ, ਗੁਰਿੰਦਰ ਸਿੰਘ ਮਹਿੰਦੀਰੱਤਾ ਵੀ ਹਾਜ਼ਰ ਸਨ |

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.