IMG-LOGO
ਹੋਮ ਪੰਜਾਬ: ਪੰਜਾਬੀ ਫਿਲਮ ‘ਜੱਟ ਦੀ ਕੁਇਨ’ ਦੀ ਸ਼ੂਟਿੰਗ ਸ਼ੁਰੂ, ਕਿੰਗ ਬੀ...

ਪੰਜਾਬੀ ਫਿਲਮ ‘ਜੱਟ ਦੀ ਕੁਇਨ’ ਦੀ ਸ਼ੂਟਿੰਗ ਸ਼ੁਰੂ, ਕਿੰਗ ਬੀ ਚੌਹਾਨ ਪਹਿਲੀ ਵਾਰ ਲੀਡ ਹੀਰੋ ਵਜੋਂ ਆਉਣਗੇ ਨਜ਼ਰ

Admin User - Mar 10, 2026 04:55 PM
IMG

ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਨਵਾਂ ਪ੍ਰੋਜੈਕਟ “ਜੱਟ ਦੀ ਕੁਇਨ” ਦੇ ਰੂਪ ਵਿੱਚ ਦਰਸ਼ਕਾਂ ਸਾਹਮਣੇ ਆਉਣ ਲਈ ਤਿਆਰ ਹੋ ਰਿਹਾ ਹੈ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਵਿੱਚ ਮਸ਼ਹੂਰ ਕਾਮੇਡੀਅਨ ਕਿੰਗ ਬੀ ਚੌਹਾਨ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਕਾਮੇਡੀ ਦੁਨੀਆ ਵਿੱਚ ਆਪਣੀ ਵੱਖਰੀ ਪਹਚਾਣ ਬਣਾਉਣ ਤੋਂ ਬਾਅਦ ਹੁਣ ਕਿੰਗ ਬੀ ਚੌਹਾਨ ਪੰਜਾਬੀ ਸਿਨੇਮਾ ਵਿੱਚ ਹੀਰੋ ਵਜੋਂ ਆਪਣਾ ਨਵਾਂ ਸਫ਼ਰ ਸ਼ੁਰੂ ਕਰ ਰਹੇ ਹਨ।

ਫਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰਾ ਰੁਮਾਨ ਅਹਿਮਦ ਲੀਡ ਰੋਲ ਵਿੱਚ ਦਿਖਾਈ ਦੇਣਗੇ। ਫਿਲਮ ਦੇ ਨਿਰਮਾਤਾ ਅਤੇ ਡਾਇਰੈਕਟਰ ਦਾ ਕਹਿਣਾ ਹੈ ਕਿ “ਜੱਟ ਦੀ ਕੁਇਨ” ਪੰਜਾਬੀ ਸਿਨੇਮਾ ਲਈ ਇੱਕ ਤਾਜ਼ਗੀ ਭਰੀ ਲਹਿਰ ਲੈ ਕੇ ਆਵੇਗੀ। ਉਨ੍ਹਾਂ ਦੇ ਮੁਤਾਬਿਕ ਦਰਸ਼ਕ ਕਾਫੀ ਸਮੇਂ ਤੋਂ ਇਕੋ ਜਿਹੀਆਂ ਵਿਆਹ-ਅਧਾਰਿਤ ਕਹਾਣੀਆਂ ਅਤੇ ਜਬਰਦਸਤੀ ਦੀ ਕਾਮੇਡੀ ਤੋਂ ਉਕਤਾ ਚੁੱਕੇ ਹਨ, ਇਸ ਲਈ ਇਹ ਫਿਲਮ ਇੱਕ ਨਵੀਂ ਸੋਚ ਅਤੇ ਨਵੇਂ ਅੰਦਾਜ਼ ਨਾਲ ਬਣਾਈ ਜਾ ਰਹੀ ਹੈ।

ਕਿੰਗ ਬੀ ਚੌਹਾਨ ਇਸ ਫਿਲਮ ਵਿੱਚ ਇਕ ਵੱਖਰੇ ਕਿਸਮ ਦੇ ਹੀਰੋ ਦੇ ਰੂਪ ਵਿੱਚ ਨਜ਼ਰ ਆਉਣਗੇ। ਉਹ ਪਰੰਪਰਾਗਤ ਸਟੀਰੀਓਟਾਈਪ ਨਾਇਕ ਤੋਂ ਵੱਖਰੀ ਛਵੀ ਰੱਖਦੇ ਹਨ। ਉਨ੍ਹਾਂ ਦੀ ਆਧੁਨਿਕ ਸਟਾਈਲ, ਭਾਵਨਾਤਮਕ ਗਹਿਰਾਈ ਅਤੇ ਮਜ਼ਬੂਤ ਸਕ੍ਰੀਨ ਪ੍ਰਜ਼ੈਂਸ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਇਹ ਫਿਲਮ ਪੰਜਾਬੀ ਸਿਨੇਮਾ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰ ਸਕਦੀ ਹੈ।

ਫਿਲਮ ਦਾ ਨਿਰਮਾਣ ਪ੍ਰਭ ਗੋਰਾਇਆ ਅਤੇ ਵਿੱਕੀ ਕੰਬੋਜ ਕਰ ਰਹੇ ਹਨ। ਡਾਇਰੈਕਟਰ ਆਫ ਫੋਟੋਗ੍ਰਾਫੀ ਰਾਹ ਸ਼ਰਮਾ ਵੱਲੋਂ ਫਿਲਮ ਨੂੰ ਖੂਬਸੂਰਤ ਵਿਜ਼ੂਅਲਜ਼ ਵਿੱਚ ਕੈਦ ਕੀਤਾ ਜਾ ਰਿਹਾ ਹੈ, ਜਦਕਿ ਗਾਣੇ ਅਤੇ ਡਾਂਸ ਸੀਕਵੈਂਸ ਫਿਲਮ ਨੂੰ ਹੋਰ ਵੀ ਰੰਗੀਨ ਅਤੇ ਉਰਜਾਵਾਨ ਬਣਾਉਣਗੇ।

ਫਿਲਮ ਦੇ ਸ਼ੂਟਿੰਗ ਸ਼ਡਿਊਲ ਬਾਰੇ ਮਿਲੀ ਜਾਣਕਾਰੀ ਅਨੁਸਾਰ ਪਹਿਲਾ ਸ਼ਡਿਊਲ ਭਾਰਤ ਵਿੱਚ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਬਾਅਦ ਦੂਜਾ ਸ਼ਡਿਊਲ ਆਸਟ੍ਰੇਲੀਆ ਵਿੱਚ ਕੀਤਾ ਜਾਵੇਗਾ, ਜਿਸ ਨਾਲ ਫਿਲਮ ਨੂੰ ਅੰਤਰਰਾਸ਼ਟਰੀ ਪੱਧਰ ਦਾ ਵਿਸ਼ਾਲ ਵਿਜ਼ੂਅਲ ਕੈਨਵਸ ਮਿਲੇਗਾ।

ਕਾਸਟ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਕਿੰਗ ਬੀ ਚੌਹਾਨ ਅਤੇ ਰੁਮਾਨ ਅਹਿਮਦ ਤੋਂ ਇਲਾਵਾ ਹਨੀ ਮੱਟੂ, ਸੁਖਦੇਵ ਬਰਨਾਲਾ, ਸੈਮੀ ਗਿੱਲ ਅਤੇ ਨੇਹਾ ਦਿਆਲ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ ਪੰਜਾਬੀ ਦਰਸ਼ਕਾਂ ਲਈ ਇੱਕ ਨਵਾਂ ਤਜਰਬਾ ਸਾਬਤ ਹੋ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.