IMG-LOGO
ਹੋਮ ਪੰਜਾਬ: ਡੇਰਾਬੱਸੀ ਦੀ ਜਸਪ੍ਰੀਤ ਕੌਰ ਨੇ ਯੂਪੀਐਸਸੀ 'ਚ 422ਵਾਂ ਰੈਂਕ ਹਾਸਲ...

ਡੇਰਾਬੱਸੀ ਦੀ ਜਸਪ੍ਰੀਤ ਕੌਰ ਨੇ ਯੂਪੀਐਸਸੀ 'ਚ 422ਵਾਂ ਰੈਂਕ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ

Admin User - Mar 07, 2026 09:08 PM
IMG

ਡੇਰਾਬੱਸੀ ਦੇ ਪਿੰਡ ਕਕਰਾਲੀ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੀ ਪ੍ਰੀਖਿਆ ਵਿੱਚ ਆਲ ਇੰਡੀਆ ਪੱਧਰ ’ਤੇ 422ਵਾਂ ਰੈਂਕ ਹਾਸਲ ਕਰਕੇ ਆਪਣੇ ਪਿੰਡ, ਇਲਾਕੇ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਜਸਪ੍ਰੀਤ ਕੌਰ ਨੇ ਇਸ ਤੋਂ ਪਹਿਲਾਂ ਪਟਵਾਰੀ ਅਤੇ ਬੈਂਕ ਕਰਮਚਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ, ਪਰ ਹੁਣ ਉਹ ਪ੍ਰਸ਼ਾਸਨਿਕ ਅਧਿਕਾਰੀ ਬਣ ਕੇ ਲੋਕਾਂ ਦੀ ਸੇਵਾ ਕਰਨ ਦੇ ਰਾਹ ’ਤੇ ਅੱਗੇ ਵਧੇਗੀ।

ਉਸ ਦੀ ਇਸ ਵੱਡੀ ਉਪਲਬਧੀ ’ਤੇ ਪਿੰਡ ਕਕਰਾਲੀ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜਸਪ੍ਰੀਤ ਕੌਰ ਦੀ ਕਾਮਯਾਬੀ ਖ਼ਾਸ ਕਰਕੇ ਇਲਾਕੇ ਦੀਆਂ ਕੁੜੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਉਨ੍ਹਾਂ ਨੂੰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਹੌਸਲਾ ਦੇਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.