ਤਾਜਾ ਖਬਰਾਂ
ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਸਿੱਧਾ ਅਸਰ ਹੁਣ ਆਮ ਲੋਕਾਂ ਦੀ ਜੇਬ 'ਤੇ ਪੈਣ ਲੱਗਾ ਹੈ। ਭਾਰਤ ਦੀਆਂ ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਅੱਜ, 7 ਮਾਰਚ 2026 ਤੋਂ ਸਾਰੇ ਤਰ੍ਹਾਂ ਦੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। 14.2 ਕਿੱਲੋ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 60 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਦਕਿ 19 ਕਿੱਲੋ ਵਾਲੇ ਕਾਮਰਸ਼ੀਅਲ (ਹਲਵਾਈ) ਸਿਲੰਡਰ ਦੀ ਕੀਮਤ ਵਿੱਚ 115.50 ਰੁਪਏ ਦਾ ਵੱਡਾ ਵਾਧਾ ਹੋਇਆ ਹੈ।
ਕੀ ਹਨ ਸਿਲੰਡਰ ਦੀਆਂ ਨਵੀਆਂ ਕੀਮਤਾਂ?
ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (IOC, HPCL, BPCL) ਵੱਲੋਂ ਕੀਤਾ ਗਿਆ ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ।
ਦਿੱਲੀ ਵਿੱਚ: ਘਰੇਲੂ ਐਲਪੀਜੀ ਸਿਲੰਡਰ (14.2 ਕਿੱਲੋ) ਦੀ ਕੀਮਤ 853 ਰੁਪਏ ਤੋਂ ਵਧ ਕੇ ਹੁਣ 913 ਰੁਪਏ ਹੋ ਗਈ ਹੈ।
ਕਾਮਰਸ਼ੀਅਲ ਸਿਲੰਡਰ (19 ਕਿੱਲੋ): ਇਸ ਦੀ ਕੀਮਤ 1768.50 ਰੁਪਏ ਤੋਂ ਵਧ ਕੇ ਹੁਣ 1883 ਰੁਪਏ ਹੋ ਗਈ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਕਾਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਸਿਰਫ਼ ਛੇ ਦਿਨ ਪਹਿਲਾਂ (1 ਮਾਰਚ) ਹੀ 28 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 1 ਫਰਵਰੀ ਨੂੰ 49 ਰੁਪਏ ਅਤੇ 1 ਜਨਵਰੀ ਨੂੰ 111 ਰੁਪਏ ਦਾ ਵਾਧਾ ਹੋਇਆ ਸੀ। ਯਾਨੀ ਪਿਛਲੇ ਤਿੰਨ ਮਹੀਨਿਆਂ ਵਿੱਚ ਹੀ ਕਾਮਰਸ਼ੀਅਲ ਸਿਲੰਡਰ 303.50 ਰੁਪਏ ਮਹਿੰਗਾ ਹੋ ਚੁੱਕਾ ਹੈ।
ਵੱਖ-ਵੱਖ ਸ਼ਹਿਰਾਂ ਵਿੱਚ ਨਵੇਂ ਰੇਟ (19 ਕਿੱਲੋ ਕਾਮਰਸ਼ੀਅਲ ਸਿਲੰਡਰ):
ਇੰਡੀਅਨ ਆਇਲ (IOC) ਦੀ ਵੈੱਬਸਾਈਟ ਅਨੁਸਾਰ ਨਵੀਆਂ ਕੀਮਤਾਂ ਹੇਠ ਲਿਖੇ ਅਨੁਸਾਰ ਹਨ:
ਦਿੱਲੀ: 1883.00 ਰੁਪਏ
ਕੋਲਕਾਤਾ: 1990.00 ਰੁਪਏ
ਮੁੰਬਈ: 1835.00 ਰੁਪਏ
ਚੇਨਈ: 2043.50 ਰੁਪਏ
ਘਰੇਲੂ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ:
ਦਿੱਲੀ: 913 ਰੁਪਏ, ਕੋਲਕਾਤਾ: 939 ਰੁਪਏ, ਮੁੰਬਈ: 912.50 ਰੁਪਏ, ਚੇਨਈ: 928.50 ਰੁਪਏ
Get all latest content delivered to your email a few times a month.