IMG-LOGO
ਹੋਮ ਪੰਜਾਬ: ਬਰਨਾਲਾ 'ਚ 50 ਰੁਪਏ ਦੀ ਲਾਟਰੀ ਨੇ ਬਦਲੀ ਕਿਸਮਤ: ਨਿਕਲਿਆ...

ਬਰਨਾਲਾ 'ਚ 50 ਰੁਪਏ ਦੀ ਲਾਟਰੀ ਨੇ ਬਦਲੀ ਕਿਸਮਤ: ਨਿਕਲਿਆ 30 ਲੱਖ ਦਾ ਇਨਾਮ, ਪਰ ਜੇਤੂ ਦਾ ਅਜੇ ਤੱਕ ਪਤਾ ਨਹੀਂ

Admin User - Mar 06, 2026 02:57 PM
IMG

ਕਹਿੰਦੇ ਹਨ ਕਿ 'ਰੱਬ ਜਦੋਂ ਵੀ ਦਿੰਦਾ ਹੈ, ਛੱਪੜ ਪਾੜ ਕੇ ਦਿੰਦਾ ਹੈ'। ਅਜਿਹਾ ਹੀ ਕੁਝ ਬਰਨਾਲਾ ਰੇਲਵੇ ਸਟੇਸ਼ਨ ਦੇ ਕੋਲ ਲਾਟਰੀ ਵੇਚਣ ਵਾਲੇ ਇੱਕ ਏਜੰਟ ਦੀ ਦੁਕਾਨ 'ਤੇ ਦੇਖਣ ਨੂੰ ਮਿਲਿਆ ਹੈ। ਇੱਥੇ ਇੱਕ ਵਿਅਕਤੀ ਵੱਲੋਂ ਮਹਿਜ਼ 50 ਰੁਪਏ ਵਿੱਚ ਖ਼ਰੀਦੀ ਗਈ ਲਾਟਰੀ ਦੀ ਟਿਕਟ ਨੇ ਉਸ ਨੂੰ 30 ਲੱਖ ਰੁਪਏ ਦਾ ਮਾਲਕ ਬਣਾ ਦਿੱਤਾ ਹੈ। ਹਾਲਾਂਕਿ, ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਰਕਮ ਜਿੱਤਣ ਵਾਲਾ ਖ਼ੁਸ਼ਨਸੀਬ ਜੇਤੂ ਅਜੇ ਤੱਕ ਆਪਣਾ ਇਨਾਮ ਲੈਣ ਲਈ ਸਾਹਮਣੇ ਨਹੀਂ ਆਇਆ ਹੈ।


ਏਜੰਟ ਲਗਾ ਰਿਹਾ ਹੈ ਮੁਨਿਆਦੀ, ਜੇਤੂ ਦੀ ਭਾਲ ਜਾਰੀ

ਲਾਟਰੀ ਏਜੰਟ ਜੈ ਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੇਚੀ ਗਈ 'ਰਾਜ ਸ਼੍ਰੀ ਮਾਸਿਕ ਲਾਟਰੀ' ਦਾ 30 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਜੇਤੂ ਦਾ ਪਤਾ ਨਾ ਲੱਗਣ ਕਾਰਨ ਹੁਣ ਏਜੰਟ ਜੈ ਸ਼ੰਕਰ ਨੇ ਬਜ਼ਾਰਾਂ ਵਿੱਚ ਸਪੀਕਰ ਲਗਵਾ ਕੇ ਮੁਨਿਆਦੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਜੇਤੂ ਆਪਣੀ ਟਿਕਟ ਲੈ ਕੇ ਪਹੁੰਚ ਸਕੇ। ਏਜੰਟ ਮੁਤਾਬਕ, ਜੇਕਰ ਜੇਤੂ ਇੱਕ ਮਹੀਨੇ ਦੇ ਅੰਦਰ ਆਪਣਾ ਦਾਅਵਾ ਪੇਸ਼ ਨਹੀਂ ਕਰਦਾ, ਤਾਂ ਇਹ ਇਨਾਮੀ ਰਾਸ਼ੀ ਨਿਯਮਾਂ ਅਨੁਸਾਰ ਸਰਕਾਰੀ ਖਾਤੇ ਵਿੱਚ ਚਲੀ ਜਾਵੇਗੀ।


ਪਹਿਲਾਂ ਵੀ ਨਿਕਲ ਚੁੱਕੇ ਹਨ ਵੱਡੇ ਇਨਾਮ

ਏਜੰਟ ਜੈ ਸ਼ੰਕਰ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਤੋਂ ਲਾਟਰੀ ਖ਼ਰੀਦਣ ਵਾਲੇ ਲੋਕ 5 ਲੱਖ ਰੁਪਏ ਤੱਕ ਦੇ ਇਨਾਮ ਜਿੱਤ ਚੁੱਕੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜਿਸ ਵੀ ਵਿਅਕਤੀ ਕੋਲ ਇਹ ਖ਼ਾਸ ਟਿਕਟ ਹੈ, ਉਹ ਜਲਦੀ ਤੋਂ ਜਲਦੀ ਸੰਪਰਕ ਕਰੇ ਤਾਂ ਜੋ ਰਕਮ ਸਿੱਧੀ ਉਸ ਦੇ ਬੈਂਕ ਖਾਤੇ ਵਿੱਚ ਪਹੁੰਚਾਈ ਜਾ ਸਕੇ।


ਵੈਸਾਖੀ ਮੌਕੇ 'ਮਰਸਡੀਜ਼ ਕਾਰ' ਜਿੱਤਣ ਦਾ ਸੁਨਹਿਰੀ ਮੌਕਾ

ਇਸ ਦੇ ਨਾਲ ਹੀ ਲਾਟਰੀ ਏਜੰਟ ਨੇ ਦੱਸਿਆ ਕਿ ਰਾਜ ਸ਼੍ਰੀ ਲਾਟਰੀ ਵੱਲੋਂ ਹੁਣ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਇੱਕ ਨਵਾਂ ਬੰਪਰ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਮਹਿਜ਼ 400 ਰੁਪਏ ਦੀ ਟਿਕਟ 'ਤੇ 'ਮਰਸਡੀਜ਼ ਕਾਰ' ਵਰਗੇ ਆਲੀਸ਼ਾਨ ਇਨਾਮ ਕੱਢੇ ਜਾ ਰਹੇ ਹਨ।


ਹੁਣ ਦੇਖਣਾ ਇਹ ਹੋਵੇਗਾ ਕਿ 50 ਰੁਪਏ ਲਗਾ ਕੇ 30 ਲੱਖ ਜਿੱਤਣ ਵਾਲੇ ਇਸ ਅਣਪਛਾਤੇ ਜੇਤੂ ਦੀ ਭਾਲ ਕਦੋਂ ਖ਼ਤਮ ਹੁੰਦੀ ਹੈ। ਪਰ ਇੰਨਾ ਜ਼ਰੂਰ ਹੈ ਕਿ ਇਸ ਰਕਮ ਨਾਲ ਜੇਤੂ ਦੇ ਪਰਿਵਾਰ ਦੀਆਂ ਕਈ ਵੱਡੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.