ਤਾਜਾ ਖਬਰਾਂ
ਲੁਧਿਆਣਾ: 3 ਮਾਰਚ
ਬਾਬਾ ਫ਼ਰੀਦ ਫਾਊਂਡੇਸ਼ਨ ਦੇ ਚੇਅਰਮੈਨ ਸ. ਪ੍ਰੀਤਮ ਸਿੰਘ ਭਰੋਵਾਲ ਦੇ ਨੌਜਵਾਨ ਸਪੁੱਤਰ ਤੇ
ਸੋਸ਼ਲ ਮੀਡੀਆ 'ਤੇ ਸਦਾ ਸਰਗਰਮ ਰਹਿਣ ਵਾਲੇ ਅਤੇ ਪਿਛਲੇ ਕੁਝ ਸਮੇਂ ਤੋਂ ਮੋਟਰ ਸਾਈਕਲ ਤੇ ਸੰਸਾਰ ਯਾਤਰਾ 'ਤੇ ਨਿਕਲੇ 4 5 ਸਾਲਾ ਸਰੀ (ਕੈਨੇਡਾ)ਨਿਵਾਸੀ ਨੌਜਵਾਨ ਵੀਰ ਰਘਬੀਰ ਸਿੰਘ ਭਰੋਵਾਲ ਪੀਰੂ ਦੇਸ਼ ਵਿੱਚ ਸਮਕ ਹਾਦਸੇ ਕਾਰਨ ਅਕਾਲ ਚਲਾਣਾ ਕਰ ਗਏ ਹਨ। ਇਸ ਦੁਖਦਾਈ ਖਬਰ ਨੇ ਉਨਾਂ ਦੇ ਮਿੱਤਰਾਂ-ਦੋਸਤਾਂ ਸਮੇਤ ਮਾਪਿਆਂ ਅਤੇ ਤਿੰਨ ਮਾਸੂਮ ਬੱਚਿਆਂ (ਦੋ ਧੀਆਂ ਤੇ ਇੱਕ ਪੁੱਤ), ਪਤਨੀ ਸਮੇਤ ਸਾਰਿਆਂ ਨੂੰ ਝੰਜੋੜ ਦਿੱਤਾ ਹੈ।
ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਤੋਂ ਨੌਜਵਾਨ ਸਪੁੱਤਰ ਰਘਬੀਰ ਸਿੰਘ ਭਰੋਵਾਲ ਦੇ ਦਰਦਨਾਲ ਵਿਛੋੜੇ ਦੀ ਖਬਰ ਸੁਣਦਿਆਂ ਹੀ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਭਲਾਈ ਮੰਤਰੀ ਸ,ਗੁਰਮੀਤ ਸਿੰਘ ਖੁੱਡੀਆਂ, ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਸਿਆਸੀ ਆਗੂ ਜਸਵੰਤ ਸਿੰਘ ਛਾਪਾ, ਸਾਬਕਾ ਮੈਂਬਰ ਪਾਰਲੀਮੈਂਟ ਤੇ ਲੋਕ ਗਾਇਕ ਮੁਹੰਮਦ ਸਦੀਕ, ਜਸਵੰਤ ਸੰਦੀਲਾ, ਰਵਿੰਦਰ ਰੰਗੂਵਾਲ, ਤੇਜਪਰਤਾਪ ਸਿੰਘ ਸੰਧੂ, ਗੁਰਪ੍ਰੀਤ ਸਿੰਘ ਤੂਰ , ਮਨਮੋਹਨ ਸਿੰਘ ਸਮਰਾ ਸੱਹੀ ਕੈਨੇਡਾ,ਖੇਡ ਪ੍ਰਬੰਧਕ ਤੇ ਲੇਖਕ ਸ. ਜਗਰੂਪ ਸਿੰਘ ਜਰਖੜ, ਗੁਰਦੀਪ ਸਿੰਘ ਲੀਲ ਤੁਰੰਤ ਪਰਿਵਾਰ ਨਾਲ ਦੁੱਖ ਵੰਡਾਉਣ ਉਨ੍ਹਾਂ ਦੇ ਘਰ ਰਣਜੀਤ ਨਗਰ ਪੁੱਜੇ।
ਮਿਲੀ ਜਾਣਕਾਰੀ ਅਨੁਸਾਰ ਰਘਬੀਰ ਸਿੰਘ ਭਰੋਵਾਲ ਮੋਟਰਸਾਈਕਲ 'ਤੇ ਸੰਸਾਰ ਭਰ ਦੀ ਯਾਤਰਾ ਤੇ ਸਨ, ਜਿਸ ਦੌਰਾਨ ਪੀਰੂ ਦੇਸ਼ ਵਿਖੇ ਤਿੰਨ ਦਿਨ ਪਹਿਲਾਂ ਇਹ ਭਿਆਨਕ ਹਾਦਸਾ ਵਾਪਰਿਆ। ਸੰਸਾਰ ਯਾਤਰਾ ਦੀ ਆਖਰੀ ਵੀਡੀਓ ਰਘਬੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਤਿੰਨ ਪਹਿਲਾਂ ਪਾਈ, ਜਿਸ ਮਗਰੋਂ ਘਰਦਿਆਂ ਨਾਲ ਸੰਪਰਕ ਟੁੱਟ ਗਿਆ। ਅੱਜ, ਭਾਵ ਤਿੰਨ ਮਾਰਚ ਨੂੰ ਸਵੇਰੇ ਪਿਤਾ ਸਰਦਾਰ ਪ੍ਰੀਤਮ ਸਿੰਘ ਭਰੋਵਾਲ ਨੂੰ ਪੰਜਾਬ ਵਿੱਚ ਅਤੇ ਸਰੀ 'ਚ ਬਾਕੀ ਪਰਿਵਾਰ ਨੂੰ ਪਤਾ ਲੱਗਿਆ ਕਿ ਇਹ ਹਾਦਸਾ ਵਾਪਰਿਆ ਹੈ। ਇਹ ਵੀ ਅਜੀਬ ਇਤਫਾਕ ਸੀ ਕਿ ਰਘਬੀਰ ਸਿੰਘ ਭਰੋਵਾਲ ਨੇ ਜਾਣ ਤੋਂ ਪਹਿਲਾਂ ਐਬਸਬੋਰਡ ਚ ਸਾਂਝੇ ਪਿਆਰੇ ਮਿੱਤਰ ਜੋਗਰਾਜ ਸਿੰਘ ਕਾਹਲੋਂ ਦੇ ਨਵੀਂ ਖੁੱਲੇ ਸਿੰਘ ਪੀਜ਼ਾ 'ਤੇ ਸਾਡੇ ਸਭਨਾਂ ਨਾਲ ਕੁਝ ਸਮਾਂ ਬਿਤਾਇਆ ਅਤੇ ਆਪਣੀਆਂ ਵੀਡੀਓ ਸਾਂਝੀਆਂ ਕੀਤੀਆਂ, ਪਰ ਇਹ ਨਹੀਂ ਸੀ ਪਤਾ ਕਿ ਉਹ ਵੀਰ ਦੀ ਆਖਰੀ ਮੁਲਾਕਾਤ ਸੀ!
ਰਘਵੀਰ ਸਿੰਘ ਭਰੋਵਾਲ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਲੁਧਿਆਣਾ ਦੇ ਗ੍ਰੈਜੂਏਟ ਸਨ ਤੇ ਵਿੰਡਸਰ ਤੋਂ ਆਪ ਨੇ ਉਚੇਰੀ ਸਿੱਖਿਆ ਹਾਸਲ ਕੀਤੀ। ਪਿਛਲੇ ਲਗਪਗ ਪੰਦਰਾਂ ਸਾਲ ਤੋਂ ਉਹ ਆਪਣੇ ਮਾਪਿਆਂ ਸਮੇਤ ਸੱਰੀ ਵੱਸਦੇ ਸਨ। ਉਸ ਦੇ ਪਿਤਾ ਜੀ ਇਸ ਵੇਲੇ ਪੰਜਾਬ ਵਿੱਚ ਹਨ। ਉਹ ਨੇੜ ਭਵਿੱਖ ਵਿੱਚ ਕੈਨੇਡਾ ਪਰਤਣਗੇ।ਇਹ ਜਾਣਕਾਰੀ ਉਨ੍ਹਾਂ ਦੇ ਨਿਕਟਵਰਤੀ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਦਿੱਤੀ।
Get all latest content delivered to your email a few times a month.