ਤਾਜਾ ਖਬਰਾਂ
Shiromani Akali Dal ਨੂੰ ਪਠਾਨਕੋਟ ਵਿੱਚ ਅੱਜ ਉਸ ਵੇਲੇ ਵੱਡੀ ਰਾਜਨੀਤਿਕ ਮਜ਼ਬੂਤੀ ਮਿਲੀ ਜਦੋਂ Aam Aadmi Party ਦੇ ਜ਼ਿਲ੍ਹਾ ਪ੍ਰਭਾਰੀ ਸੰਜੀਵ ਕੁਮਾਰ ਨੇ ਆਪਣੇ ਸਮਰਥਕਾਂ ਸਮੇਤ ਪਾਰਟੀ ਛੱਡ ਕੇ ਅਕਾਲੀ ਦਲ ਦਾ ਦਾਮਨ ਫੜ ਲਿਆ। ਇਹ ਸ਼ਾਮਿਲੀਅਤ ਪਾਰਟੀ ਪ੍ਰਧਾਨ Sukhbir Singh Badal ਦੀ ਮੌਜੂਦਗੀ ਵਿੱਚ ਹੋਈ, ਜਿਨ੍ਹਾਂ ਨੇ ਨਵੇਂ ਆਗੂਆਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਯੋਗ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।
ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਸਾਰੇ ਵਰਕਰ ਹੁਣ ਤੋਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਹੋਈ ਇਹ ਸ਼ਾਮਿਲੀਅਤ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਨਵੀਂ ਤਾਕਤ ਸਾਬਤ ਹੋਵੇਗੀ।
ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸੰਜੀਵ ਕੁਮਾਰ ਦੇ ਨਾਲ ਕੁਲਦੀਪ ਸਿੰਘ (ਸਾਬਕਾ ਸਰਪੰਚ), ਭਾਗ ਸਿੰਘ (ਸਾਬਕਾ ਸਰਪੰਚ), ਰਮਨ ਕੁਮਾਰ (ਸਾਬਕਾ ਸਰਪੰਚ), ਜਗੀਰ ਸਿੰਘ, ਨਰਿੰਦਰ ਸਿੰਘ, ਭੁਪਿੰਦਰ ਸਿੰਘ, ਰਾਜੇਸ਼ ਥਾਪਾ, ਸੁਭਾਸ਼ ਪਠਾਣੀਆ, ਸੁਲਿੰਦਰ ਸਿੰਘ ਸੈਣੀ, ਜੋਗਿੰਦਰ ਪਾਲ, ਤੇਜਿੰਦਰ ਕੁਮਾਰ ਸੈਣੀ, ਸ਼ਕਤੀ ਸਿੰਘ, ਪਰਮੋਦ ਸਿੰਘ, ਕੰਵਰ ਸਿੰਘ ਪਠਾਣੀਆ (ਵਾਈਸ ਪ੍ਰਧਾਨ), ਸੁਰਿੰਦਰ ਸਿੰਘ ਪਠਾਣੀਆ, ਨਰੇਸ਼ ਕੁਮਾਰ, ਯੁਵਰਾਜ ਸਿੰਘ, ਸਾਹਿਲ ਸੈਣੀ, ਮਹੇਸ਼ ਕੁਮਾਰ, ਰਾਹੁਲ ਚੌਧਰੀ ਅਤੇ ਰਜੇਸ਼ ਕੁਮਾਰ ਸਮੇਤ ਕਈ ਹੋਰ ਆਗੂ ਸ਼ਾਮਲ ਹਨ।
ਇਸ ਤੋਂ ਇਲਾਵਾ ਸ਼੍ਰੀਮਤੀ ਰੀਤਿਕਾ (MC ਪਠਾਨਕੋਟ) ਅਤੇ ਸ਼੍ਰੀਮਤੀ ਦਾਨੀਆ ਦੇਵੀ (ਜ਼ਿਲ੍ਹਾ ਪ੍ਰਧਾਨ, ਇਸਤਰੀ ਵਿੰਗ) ਨੇ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ। ਪਠਾਨਕੋਟ ਦੀ ਸਿਆਸਤ ਵਿੱਚ ਇਸ ਤਾਜ਼ਾ ਵਿਕਾਸ ਨੂੰ ਅਹਿਮ ਮੋੜ ਵਜੋਂ ਦੇਖਿਆ ਜਾ ਰਿਹਾ ਹੈ।
Get all latest content delivered to your email a few times a month.