ਤਾਜਾ ਖਬਰਾਂ
ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਯੂਏਈ ਵਿੱਚ ਚੱਲ ਰਹੇ ਤਣਾਭਰੇ ਹਾਲਾਤਾਂ ਨੂੰ ਲੈ ਕੇ ਆਪਣੀ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਸੁਨੇਹਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ 6 ਸਾਲ ਦੀ ਧੀ ਇਸ ਸਮੇਂ ਯੂਏਈ ਵਿੱਚ ਹਨ, ਜਿਸ ਕਰਕੇ ਉਹ ਨਿੱਜੀ ਤੌਰ ‘ਤੇ ਕਾਫ਼ੀ ਚਿੰਤਿਤ ਅਤੇ ਭਾਵਨਾਤਮਕ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਨੇ ਲਿਖਿਆ ਕਿ ਇਸ ਤਰ੍ਹਾਂ ਦੇ ਸਮੇਂ ਵਿੱਚ ਹਰ ਖ਼ਬਰ ਦਿਲ ‘ਤੇ ਭਾਰ ਪਾਉਂਦੀ ਹੈ ਅਤੇ ਇਕ ਪਿਤਾ ਵਜੋਂ ਡਰ ਅਤੇ ਬੇਚੈਨੀ ਮਹਿਸੂਸ ਕਰਨਾ ਸੁਭਾਵਿਕ ਹੈ। ਐਮੀ ਵਿਰਕ ਨੇ ਨਾਲ ਹੀ ਇਹ ਵੀ ਕਿਹਾ ਕਿ ਉਹਨਾਂ ਦੀਆਂ ਦੁਆਵਾਂ ਸਿਰਫ਼ ਆਪਣੇ ਪਰਿਵਾਰ ਲਈ ਨਹੀਂ, ਸਗੋਂ ਉਨ੍ਹਾਂ ਸਭ ਲੋਕਾਂ ਲਈ ਹਨ ਜੋ ਇਸ ਤਣਾਅਪੂਰਨ ਸਥਿਤੀ ਤੋਂ ਪ੍ਰਭਾਵਿਤ ਹੋ ਰਹੇ ਹਨ।
ਉਨ੍ਹਾਂ ਨੇ ਯੂਏਈ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕੀਤੀਆਂ ਕੋਸ਼ਿਸ਼ਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਆਸ ਜਤਾਈ ਕਿ ਹਾਲਾਤ ਜਲਦੀ ਨਾਰਮਲ ਹੋਣਗੇ। ਅਖੀਰ ‘ਚ ਉਨ੍ਹਾਂ ਨੇ ਸ਼ਾਂਤੀ, ਸਥਿਰਤਾ ਅਤੇ ਸਭ ਪਰਿਵਾਰਾਂ ਦੀ ਸੁਰੱਖਿਆ ਲਈ ਅਰਦਾਸ ਕਰਨ ਦੀ ਅਪੀਲ ਕੀਤੀ।
Get all latest content delivered to your email a few times a month.