IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ ਦੇ ਸੈਕਟਰ 41 ‘ਚ ਦਿਓਰ-ਭਰਜਾਈ ਦੀ ਸ਼ੱਕੀ ਹਾਲਾਤਾਂ ‘ਚ...

ਚੰਡੀਗੜ੍ਹ ਦੇ ਸੈਕਟਰ 41 ‘ਚ ਦਿਓਰ-ਭਰਜਾਈ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪੁਲਿਸ ਜਾਂਚ ਜਾਰੀ

Admin User - Feb 26, 2026 08:30 PM
IMG

ਚੰਡੀਗੜ੍ਹ ਦੇ ਸੈਕਟਰ 41 ਸਥਿਤ ਇੱਕ ਬੰਦ ਫਲੈਟ ਵਿੱਚ ਦਿਓਰ ਅਤੇ ਭਰਜਾਈ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਮ੍ਰਿਤਕਾਂ ਦੀ ਪਛਾਣ 32 ਸਾਲਾ ਨਗਮਾ ਅਤੇ 35 ਸਾਲਾ ਮੁਸਲਿਨ ਵਜੋਂ ਹੋਈ ਹੈ, ਜੋ ਕਈ ਸਾਲਾਂ ਤੋਂ ਇੱਕੋ ਘਰ ਵਿੱਚ ਰਹਿ ਰਹੇ ਸਨ।

ਜਾਣਕਾਰੀ ਮੁਤਾਬਕ ਨਗਮਾ ਦਾ ਪਤੀ ਪਿਛਲੇ ਹਫ਼ਤੇ ਆਪਣੇ ਪਿੰਡ ਗਿਆ ਹੋਇਆ ਸੀ ਅਤੇ ਘਰ ਵਿੱਚ ਨਗਮਾ ਆਪਣੇ ਦੋ ਛੋਟੇ ਬੱਚਿਆਂ ਸਮੇਤ ਦਿਓਰ ਨਾਲ ਰਹਿ ਰਹੀ ਸੀ। ਪਤੀ ਨੂੰ ਕੁਝ ਗਲਤ ਹੋਣ ਦਾ ਅਹਿਸਾਸ ਹੋਣ ‘ਤੇ ਉਸਨੇ ਇੱਕ ਜਾਣਕਾਰ ਨੂੰ ਫਲੈਟ ‘ਤੇ ਭੇਜਿਆ। ਜਦੋਂ ਉਹ ਉੱਥੇ ਪਹੁੰਚਿਆ ਤਾਂ ਦੋਵਾਂ ਨੂੰ ਫਾਹੇ ਨਾਲ ਲਟਕਦਾ ਦੇਖ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਦੱਸਿਆ ਕਿ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਅਤੇ ਦੋਵਾਂ ਦੇ ਸਰੀਰ ‘ਤੇ ਬਾਹਰੀ ਸੱਟਾਂ ਦੇ ਨਿਸ਼ਾਨ ਵੀ ਨਹੀਂ ਸਨ।

ਡੀਐਸਪੀ ਧੀਰਜ ਕੁਮਾਰ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਦੋਹਰੀ ਖੁਦਕੁਸ਼ੀ ਵੱਲ ਇਸ਼ਾਰਾ ਕਰਦਾ ਹੈ, ਪਰ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟਾਂ ਤੋਂ ਬਾਅਦ ਹੀ ਹੋਵੇਗੀ।

ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਪਿੱਛੇ ਦੀ ਸੱਚਾਈ ਸਾਹਮਣੇ ਆ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.