IMG-LOGO
ਹੋਮ ਪੰਜਾਬ: ਅੰਮ੍ਰਿਤਸਰ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਸਪਲਾਈ ਨੈਟਵਰਕ ਕੀਤਾ ਨਕਾਮ

ਅੰਮ੍ਰਿਤਸਰ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਸਪਲਾਈ ਨੈਟਵਰਕ ਕੀਤਾ ਨਕਾਮ

Admin User - Feb 22, 2026 06:17 PM
IMG

ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਗੈਂਗਸਟਰਾਂ ਅਤੇ ਆਰਗਨਾਈਜ਼ਡ ਕ੍ਰਾਈਮ ਖ਼ਿਲਾਫ਼ ਅਪਣਾਈ ਗਈ ਜ਼ੀਰੋ ਟੋਲਰੈਂਸ ਨੀਤੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਦੇ ਹੋਏ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਇਕ ਵੱਡੀ ਅਤੇ ਅਹਿਮ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਅੰਤਰਰਾਸ਼ਟਰੀ ਬਾਰਡਰ ਰਾਹੀਂ ਡਰੋਨ ਦੁਆਰਾ ਹੋ ਰਹੀ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਨੂੰ ਤੋੜਦੇ ਹੋਏ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਕਾਰਵਾਈ ਦੌਰਾਨ ਕੁੱਲ ਪੰਜ ਸਬਸੀਕੇਟਡ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇੱਕ .30 ਬੋਰ ਦਾ ਆਟੋਮੈਟਿਕ ਪਿਸਟਲ, ਇੱਕ P5 ਆਟੋਮੈਟਿਕ ਵੈਪਨ, ਦੋ ਚਾਈਨੀਜ਼ ਪਿਸਟਲ ਅਤੇ ਹੋਰ ਗੋਲਾਬਾਰੂਦ ਸ਼ਾਮਲ ਹੈ। ਇਹ ਹਥਿਆਰ ਡਰੋਨ ਰਾਹੀਂ ਪਾਕਿਸਤਾਨ ਬੇਸ ਤਸਕਰਾਂ ਵੱਲੋਂ ਭੇਜੇ ਜਾ ਰਹੇ ਸਨ।

ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪਹਿਚਾਣ ਸ਼ੇਰਾ ਸਿੰਘ, ਪਿੰਡ ਭਿੰਡੀ ਨੈਣ (ਅੰਮ੍ਰਿਤਸਰ ਰੂਰਲ) ਅਤੇ ਜਗਰੂਪ ਸਿੰਘ ਉਰਫ਼ ਜੂਪਾ ਵਜੋਂ ਹੋਈ ਹੈ। ਸ਼ੇਰਾ ਸਿੰਘ ਦਾ ਕ੍ਰਿਮਿਨਲ ਬੈਕਗਰਾਊਂਡ ਪਹਿਲਾਂ ਤੋਂ ਹੀ ਗੰਭੀਰ ਰਿਹਾ ਹੈ। ਉਸ ਦੇ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਹਨ ਅਤੇ 2017 ਵਿੱਚ ਇੱਕ ਸਨਸਨੀਖੇਜ਼ ਮਰਡਰ, ਰੇਪ ਅਤੇ ਅਟੈਂਪਟ ਟੂ ਮਰਡਰ ਦਾ ਮਾਮਲਾ ਵੀ ਦਰਜ ਹੋ ਚੁੱਕਾ ਹੈ। 2024 ਵਿੱਚ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਉਸਨੂੰ 490 ਗ੍ਰਾਮ ਹੀਰੋਇਨ ਸਮੇਤ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਜਾਂਚ ਮੁਤਾਬਕ ਦੋਵੇਂ ਦੋਸ਼ੀ ਪਾਕਿਸਤਾਨ ਬੇਸ ਹਥਿਆਰ ਤਸਕਰਾਂ ਨਾਲ ਸੰਪਰਕ ਵਿੱਚ ਸਨ ਅਤੇ ਰਾਤ ਦੇ ਸਮੇਂ ਕੋਆਰਡੀਨੇਟਸ ਭੇਜ ਕੇ ਡਰੋਨ ਡ੍ਰਾਪ ਕਰਵਾਉਂਦੇ ਸਨ, ਤਾਂ ਜੋ ਸੁਰੱਖਿਆ ਏਜੰਸੀਆਂ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਹਥਿਆਰ ਉਠਾਏ ਜਾ ਸਕਣ।

ਇਹ ਸਾਰੀ ਕਾਰਵਾਈ ਇੰਸਪੈਕਟਰ ਅਮਨ ਰੰਧਾਵਾ, ਐਸਆਈ ਰਵੀ ਕੁਮਾਰ, ਏਸੀਪੀ ਹਰਮਿੰਦਰ ਸਿੰਘ, ਏਡੀਸੀਪੀ ਸ੍ਰੀ ਬਨੇਲਾ ਅਤੇ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਦੀ ਅਗਵਾਈ ਅਤੇ ਨਿਗਰਾਨੀ ਹੇਠ ਕੀਤੀ ਗਈ। ਪੁਲਿਸ ਨੇ FIR ਨੰਬਰ 28/2026 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਨੈਟਵਰਕ ਦੇ ਹੋਰ ਲਿੰਕ ਖੰਗਾਲੇ ਜਾ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.