IMG-LOGO
ਹੋਮ ਰਾਸ਼ਟਰੀ: ਕੁੱਤੇ ਕਾਰਨ ਟੁੱਟਿਆ ਵਿਆਹ: ਫ਼ਤਿਹਪੁਰ 'ਚ ਬਰਾਤੀਆਂ ਤੇ ਲੜਕੀ ਵਾਲਿਆਂ...

ਕੁੱਤੇ ਕਾਰਨ ਟੁੱਟਿਆ ਵਿਆਹ: ਫ਼ਤਿਹਪੁਰ 'ਚ ਬਰਾਤੀਆਂ ਤੇ ਲੜਕੀ ਵਾਲਿਆਂ ਵਿਚਾਲੇ ਚੱਲੀਆਂ ਕੁਰਸੀਆਂ, 8 ਜ਼ਖ਼ਮੀ

Admin User - Feb 20, 2026 01:00 PM
IMG

ਉੱਤਰ ਪ੍ਰਦੇਸ਼ ਦੇ ਫ਼ਤਿਹਪੁਰ ਜ਼ਿਲ੍ਹੇ ਦੇ ਖਾਗਾ ਇਲਾਕੇ ਵਿੱਚ ਇੱਕ ਪਾਲਤੂ ਕੁੱਤੇ ਨੂੰ ਲੈ ਕੇ ਵਿਆਹ ਦੇ ਜਸ਼ਨ ਖ਼ੂਨੀ ਟਕਰਾਅ ਵਿੱਚ ਬਦਲ ਗਏ। ਮਾਮੂਲੀ ਬਹਿਸ ਤੋਂ ਸ਼ੁਰੂ ਹੋਇਆ ਵਿਵਾਦ ਇੰਨਾ ਵਧਿਆ ਕਿ ਦੋਵਾਂ ਧਿਰਾਂ ਵਿਚਾਲੇ ਜੰਮ ਕੇ ਕੁਰਸੀਆਂ ਚੱਲੀਆਂ, ਜਿਸ ਵਿੱਚ ਔਰਤਾਂ ਸਮੇਤ 8 ਬਰਾਤੀ ਗੰਭੀਰ ਜ਼ਖ਼ਮੀ ਹੋ ਗਏ। ਇਸ ਹੰਗਾਮੇ ਤੋਂ ਬਾਅਦ ਗੁੱਸੇ ਵਿੱਚ ਆਏ ਲਾੜੇ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।


ਵਿਵਾਦ ਦੀ ਵਜ੍ਹਾ: ਬਰਾਤ ਵਿੱਚ ਖੁੱਲ੍ਹਾ ਛੱਡਿਆ ਕੁੱਤਾ

ਜਾਣਕਾਰੀ ਅਨੁਸਾਰ ਲੜਕੀ ਪੱਖ ਪ੍ਰਯਾਗਰਾਜ ਦਾ ਰਹਿਣ ਵਾਲਾ ਹੈ ਅਤੇ 19 ਫਰਵਰੀ ਨੂੰ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਇਲਜ਼ਾਮ ਹੈ ਕਿ ਲੜਕੀ ਵਾਲੇ ਆਪਣੇ ਨਾਲ ਇੱਕ ਪਾਲਤੂ ਕੁੱਤਾ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਉਸ ਨੂੰ ਸਮਾਗਮ ਵਿੱਚ ਖੁੱਲ੍ਹਾ ਛੱਡ ਦਿੱਤਾ। ਕੁੱਤੇ ਨੇ ਬਰਾਤੀਆਂ 'ਤੇ ਭੌਂਕਣਾ ਅਤੇ ਕੱਟਣਾ ਸ਼ੁਰੂ ਕਰ ਦਿੱਤਾ, ਜਿਸ ਦਾ ਲੜਕੇ ਵਾਲਿਆਂ ਨੇ ਵਿਰੋਧ ਕੀਤਾ। ਜਦੋਂ ਲੜਕੇ ਪੱਖ ਦੇ ਲੋਕਾਂ ਨੇ ਕੁੱਤੇ ਨੂੰ ਬੰਨ੍ਹਣ ਲਈ ਕਿਹਾ ਤਾਂ ਗੱਲ ਤਕਰਾਰ ਤੱਕ ਪਹੁੰਚ ਗਈ।


ਪ੍ਰੇਮ ਵਿਆਹ ਦੀ ਹੋਣੀ ਸੀ ਰਸਮੀ ਮੋਹਰ

ਲਾੜੇ ਦੀ ਭੈਣ ਨੇ ਦੱਸਿਆ ਕਿ ਉਸ ਦੇ ਭਰਾ ਦਾ ਪ੍ਰਯਾਗਰਾਜ ਦੀ ਲੜਕੀ ਨਾਲ ਕਾਫੀ ਸਮੇਂ ਤੋਂ ਪ੍ਰੇਮ ਪ੍ਰਸੰਗ ਸੀ। ਦੋਵਾਂ ਨੇ ਪਹਿਲਾਂ ਹੀ ਮੰਦਰ ਅਤੇ ਕੋਰਟ ਮੈਰਿਜ ਕਰ ਲਈ ਸੀ, ਜਿਸ ਤੋਂ ਬਾਅਦ ਦੋਵੇਂ ਪਰਿਵਾਰ ਰਸਮੀ ਵਿਆਹ ਲਈ ਰਾਜ਼ੀ ਹੋਏ ਸਨ। ਪਰ ਗੈਸਟ ਹਾਊਸ ਵਿੱਚ ਕੁੱਤੇ ਨੂੰ ਡੰਡੇ ਨਾਲ ਬਾਹਰ ਭਜਾਉਣ ਦੀ ਗੱਲ 'ਤੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਵਿਆਹ ਦਾ ਮਾਹੌਲ ਜੰਗ ਦੇ ਮੈਦਾਨ ਵਿੱਚ ਬਦਲ ਗਿਆ।


ਪੁਲਿਸ ਥਾਣੇ ਪਹੁੰਚਿਆ ਮਾਮਲਾ

ਹੰਗਾਮੇ ਤੋਂ ਬਾਅਦ ਦੋਵੇਂ ਧਿਰਾਂ ਖਾਗਾ ਕੋਤਵਾਲੀ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਵਾਂ ਧਿਰਾਂ ਨੇ ਇੱਕ-ਜੂਸੇ 'ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ ਅਤੇ ਵਿਆਹ ਤੋੜਨ ਦਾ ਫੈਸਲਾ ਲਿਆ ਹੈ। ਜਿੱਥੇ ਲੜਕੀ ਪੱਖ ਨੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ, ਉੱਥੇ ਹੀ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.