ਤਾਜਾ ਖਬਰਾਂ
ਚੰਡੀਗੜ੍ਹ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਨ ਸਭਾ ਹਲਕਾ ਧੂਰੀ ਤੋਂ ਮਹਾਂ ਸ਼ਿਵਰਾਤਰੀ ਦਿਵਸ ਮੌਕੇ ਮੰਦਰ ਚ ਇੱਕ ਸਮਾਗਮ ਦੌਰਾਨ ਨਤਮਸਤਕ ਹੋ ਕੇ ਆਏ ਸਨ । ਉਹ ਹੈਲੀਕਾਪਟਰ ਤੇ ਚੰਡੀਗੜ੍ਹ ਨੂੰ ਆ ਰਹੇ ਸਨ ਅਤੇ ਹੈਲੀਕਾਪਟਰ ਵਿੱਚ ਉਹਨਾਂ ਨੂੰ ਥੋੜੀ ਘਬਰਾਹਟ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਭਾਵੇਂ ਚੈੱਕ ਅਪ ਲਈ ਹਸਪਤਾਲ ਲਜਾਇਆ ਗਿਆ । ਮੁੱਖ ਮੰਤਰੀ ਦਫਤਰ ਦਾ ਕਹਿਣਾ ਹੈ ਕਿ ਜਿੰਨਾਂ ਦੇ ਰਿਪੋਰਟਾਂ ਨਹੀਂ ਚੈੱਕ ਹੁੰਦੀਆਂ ਉਹਨਾਂ ਦੇਰ ਤੱਕ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਚ ਰਹਿਣਗੇ।
Get all latest content delivered to your email a few times a month.