ਤਾਜਾ ਖਬਰਾਂ
ਜੇਕਰ ਤੁਸੀਂ ਵਿਆਹਾਂ ਦੇ ਸੀਜ਼ਨ ਵਿੱਚ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਬਾਜ਼ਾਰ ਤੋਂ ਤੁਹਾਡੇ ਲਈ ਬਹੁਤ ਵੱਡੀ ਅਤੇ ਰਾਹਤ ਭਰੀ ਖ਼ਬਰ ਆਈ ਹੈ। ਸਰਾਫ਼ਾ ਬਾਜ਼ਾਰ ਵਿੱਚ ਅੱਜ ਕੀਮਤੀ ਧਾਤਾਂ ਦੀਆਂ ਕੀਮਤਾਂ ਮੂਧੇ ਮੂੰਹ ਡਿੱਗੀਆਂ ਹਨ। ਚਾਂਦੀ ਦੀ ਕੀਮਤ ਵਿੱਚ ਇੱਕੋ ਦਿਨ ਵਿੱਚ ਲਗਭਗ 17,000 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਸੋਨਾ ਵੀ 3,000 ਰੁਪਏ ਪ੍ਰਤੀ 10 ਗ੍ਰਾਮ ਤੱਕ ਸਸਤਾ ਹੋ ਗਿਆ ਹੈ।
ਸੋਨੇ ਦੀਆਂ ਨਵੀਆਂ ਕੀਮਤਾਂ 'ਤੇ ਇੱਕ ਨਜ਼ਰ
ਬਾਜ਼ਾਰ ਵਿੱਚ ਆਈ ਇਸ ਗਿਰਾਵਟ ਤੋਂ ਬਾਅਦ ਸੋਨੇ ਦੇ ਵੱਖ-ਵੱਖ ਕੈਰੇਟਾਂ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ:
24 ਕੈਰੇਟ (ਸ਼ੁੱਧ ਸੋਨਾ): ਪਹਿਲਾਂ ਦੀ ਕੀਮਤ 1,55,650 ਰੁਪਏ ਤੋਂ ਘੱਟ ਕੇ ਹੁਣ 1,52,765 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ।
22 ਕੈਰੇਟ (ਗਹਿਣਿਆਂ ਵਾਲਾ ਸੋਨਾ): ਇਸ ਦੀ ਕੀਮਤ 1,42,575 ਰੁਪਏ ਤੋਂ ਡਿੱਗ ਕੇ 1,39,933 ਰੁਪਏ ਰਹਿ ਗਈ ਹੈ।
18 ਕੈਰੇਟ: ਇਸ ਵਿੱਚ 2,220 ਰੁਪਏ ਦੀ ਕਟੌਤੀ ਦੇਖੀ ਗਈ ਹੈ, ਜਿਸ ਨਾਲ ਨਵੀਂ ਕੀਮਤ 1,14,574 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।
ਚਾਂਦੀ ਦੀਆਂ ਕੀਮਤਾਂ ਵਿੱਚ ਜ਼ੋਰਦਾਰ ਗਿਰਾਵਟ
ਚਾਂਦੀ ਖਰੀਦਣ ਵਾਲਿਆਂ ਲਈ ਵੀ ਅੱਜ "ਚਾਂਦੀ ਹੀ ਚਾਂਦੀ" ਰਹੀ। ਚਾਂਦੀ ਦੀ ਕੀਮਤ 2,59,133 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 16,700 ਰੁਪਏ ਦੀ ਵੱਡੀ ਗਿਰਾਵਟ ਨਾਲ ਹੁਣ 2,42,433 ਰੁਪਏ 'ਤੇ ਪਹੁੰਚ ਗਈ ਹੈ।
ਆਪਣੇ ਉੱਚੇ ਪੱਧਰ ਤੋਂ ਕਿੰਨਾ ਡਿੱਗਿਆ ਬਾਜ਼ਾਰ?
ਜੇਕਰ ਪਿਛਲੇ ਮਹੀਨੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ MCX (ਮਲਟੀ ਕਮੋਡਿਟੀ ਐਕਸਚੇਂਜ) 'ਤੇ 29 ਜਨਵਰੀ ਨੂੰ ਚਾਂਦੀ 4.20 ਲੱਖ ਰੁਪਏ ਦੇ ਸਰਵਕਾਲੀ ਉੱਚੇ ਪੱਧਰ (All-time High) 'ਤੇ ਸੀ, ਜੋ ਹੁਣ ਤੱਕ ਲਗਭਗ 1.76 ਲੱਖ ਰੁਪਏ ਸਸਤੀ ਹੋ ਚੁੱਕੀ ਹੈ। ਇਸੇ ਤਰ੍ਹਾਂ ਸੋਨਾ ਵੀ ਆਪਣੇ ਉੱਚੇ ਪੱਧਰ 1.94 ਲੱਖ ਰੁਪਏ ਤੋਂ ਲਗਭਗ 38,000 ਰੁਪਏ ਹੇਠਾਂ ਆ ਕੇ 1,56,200 ਰੁਪਏ (ਅਪ੍ਰੈਲ ਡਿਲੀਵਰੀ) 'ਤੇ ਬੰਦ ਹੋਇਆ ਹੈ।
ਬਾਜ਼ਾਰ ਮਾਹਿਰਾਂ ਅਨੁਸਾਰ, ਕੌਮਾਂਤਰੀ ਬਾਜ਼ਾਰ ਵਿੱਚ ਹੋ ਰਹੀ ਹਲਚਲ ਕਾਰਨ ਕੀਮਤਾਂ ਵਿੱਚ ਇਹ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ, ਜੋ ਆਮ ਗਾਹਕਾਂ ਲਈ ਖਰੀਦਦਾਰੀ ਦਾ ਸੁਨਹਿਰੀ ਮੌਕਾ ਸਾਬਤ ਹੋ ਸਕਦਾ ਹੈ।
Get all latest content delivered to your email a few times a month.