IMG-LOGO
ਹੋਮ ਰਾਸ਼ਟਰੀ: ਬਲੂਚਿਸਤਾਨ ਲਿਬਰੇਸ਼ਨ ਆਰਮੀ (BLA) ਸਾਹਮਣੇ ਪਾਕਿਸਤਾਨੀ ਫੌਜ ਨੇ ਟੇਕੇ ਗੋਡੇ,...

ਬਲੂਚਿਸਤਾਨ ਲਿਬਰੇਸ਼ਨ ਆਰਮੀ (BLA) ਸਾਹਮਣੇ ਪਾਕਿਸਤਾਨੀ ਫੌਜ ਨੇ ਟੇਕੇ ਗੋਡੇ, 7 ਫੌਜੀ ਬੰਧਕ, 7 ਦਿਨਾਂ ਦਾ ਅਲਟੀਮੇਟਮ ਜਾਰੀ

Admin User - Feb 15, 2026 10:59 AM
IMG

ਬਲੂਚਿਸਤਾਨ ਵਿੱਚ ਚੱਲ ਰਹੀ ਆਜ਼ਾਦੀ ਦੀ ਜੰਗ ਦਰਮਿਆਨ ਪਾਕਿਸਤਾਨੀ ਫੌਜ ਨੂੰ ਵੱਡੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲੂਚਿਸਤਾਨ ਲਿਬਰੇਸ਼ਨ ਆਰਮੀ (BLA) ਦੇ ਲੜਾਕਿਆਂ ਸਾਹਮਣੇ ਪਾਕਿਸਤਾਨੀ ਸੈਨਿਕਾਂ ਵੱਲੋਂ ਆਤਮਸਮਰਪਣ (ਸਰੈਂਡਰ) ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨਾਲ ਜਨਰਲ ਆਸੀਮ ਮੁਨੀਰ ਅਤੇ ਸ਼ਾਹਬਾਜ਼ ਸ਼ਰੀਫ ਸਰਕਾਰ ਦੀ ਕੌਮਾਂਤਰੀ ਪੱਧਰ 'ਤੇ ਕਿਰਕਿਰੀ ਹੋ ਰਹੀ ਹੈ। ਬੀ.ਐਲ.ਏ. ਨੇ 7 ਪਾਕਿਸਤਾਨੀ ਫੌਜੀਆਂ ਨੂੰ ਬੰਧਕ ਬਣਾਉਣ ਤੋਂ ਬਾਅਦ ਸਰਕਾਰ ਨੂੰ ਇੱਕ ਸਖ਼ਤ ਅਲਟੀਮੇਟਮ ਜਾਰੀ ਕੀਤਾ ਹੈ।


ਕੈਦੀਆਂ ਦੀ ਅਦਲਾ-ਬਦਲੀ ਦੀ ਮੰਗ: 'ਬਲੂਚ ਨੈਸ਼ਨਲ ਕੋਰਟ' ਦੀ ਚੇਤਾਵਨੀ

ਬੀ.ਐਲ.ਏ. ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਹਾਲ ਹੀ ਵਿੱਚ ਕੀਤੇ ਗਏ ਇੱਕ ਆਪਰੇਸ਼ਨ ਦੌਰਾਨ ਉਨ੍ਹਾਂ ਦੇ ਲੜਾਕਿਆਂ ਨੇ ਸੱਤ ਪਾਕਿਸਤਾਨੀ ਫੌਜੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਉਹ 'ਯੁੱਧਬੰਦੀ' (Prisoners of War) ਮੰਨਦੇ ਹਨ। ਜਥੇਬੰਦੀ ਨੇ ਪਾਕਿਸਤਾਨ ਸਰਕਾਰ ਨੂੰ 7 ਦਿਨਾਂ ਦਾ ਸਮਾਂ ਦਿੱਤਾ ਹੈ।


ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਬਲੂਚ ਸਿਆਸੀ ਕੈਦੀਆਂ, ਲਾਪਤਾ ਕੀਤੇ ਗਏ ਵਿਅਕਤੀਆਂ ਅਤੇ ਹੋਰ ਬੰਦੀਆਂ ਦੀ ਰਿਹਾਈ ਲਈ ਕੋਈ ਠੋਸ ਕਦਮ ਨਾ ਚੁੱਕਿਆ ਗਿਆ, ਤਾਂ ਇਨ੍ਹਾਂ ਫੌਜੀਆਂ 'ਤੇ 'ਬਲੂਚ ਨੈਸ਼ਨਲ ਕੋਰਟ' ਵਿੱਚ ਮੁਕੱਦਮਾ ਚਲਾ ਕੇ ਸਜ਼ਾ-ਏ-ਮੌਤ ਦਿੱਤੀ ਜਾ ਸਕਦੀ ਹੈ।


ਆਜ਼ਾਦੀ ਦੀ ਮੰਗ ਅਤੇ ਪਾਕਿਸਤਾਨੀ ਦਮਨ

ਇਹ ਘਟਨਾ ਬਲੂਚਿਸਤਾਨ ਵਿੱਚ ਦਹਾਕਿਆਂ ਤੋਂ ਚੱਲ ਰਹੇ ਵੱਖਵਾਦੀ ਸੰਘਰਸ਼ ਦਾ ਹਿੱਸਾ ਹੈ। ਬੀ.ਐਲ.ਏ. ਦਾ ਦੋਸ਼ ਹੈ ਕਿ ਪਾਕਿਸਤਾਨੀ ਫੌਜ ਬਲੂਚ ਲੋਕਾਂ 'ਤੇ ਅੱਤਿਆਚਾਰ ਕਰ ਰਹੀ ਹੈ, ਨੌਜਵਾਨਾਂ ਨੂੰ ਜਬਰੀ ਗਾਇਬ ਕੀਤਾ ਜਾ ਰਿਹਾ ਹੈ ਅਤੇ ਸਿਆਸੀ ਦਮਨ ਰਾਹੀਂ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਬੀ.ਐਲ.ਏ. ਇਨ੍ਹਾਂ ਫੌਜੀਆਂ ਨੂੰ 'ਕਬਜ਼ਾਧਾਰੀ ਫੌਜ' (Occupying Forces) ਦੇ ਕਰਿੰਦੇ ਦੱਸ ਰਹੀ ਹੈ। ਹਾਲਾਂਕਿ, ਪਾਕਿਸਤਾਨੀ ਅਧਿਕਾਰੀਆਂ ਨੇ ਅਜੇ ਤੱਕ ਇਸ ਗੰਭੀਰ ਸਥਿਤੀ 'ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ।


ਪੁਰਾਣੀਆਂ ਘਟਨਾਵਾਂ ਦਾ ਹਵਾਲਾ

ਜ਼ਿਕਰਯੋਗ ਹੈ ਕਿ ਸਾਲ 2025 ਵਿੱਚ ਵੀ ਬੀ.ਐਲ.ਏ. ਨੇ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਹਾਈਜੈਕ ਕਰਕੇ ਸੈਂਕੜੇ ਯਾਤਰੀਆਂ ਨੂੰ ਬੰਧਕ ਬਣਾਇਆ ਸੀ। ਉਸ ਸਮੇਂ ਪਾਕਿਸਤਾਨੀ ਫੌਜ ਨੇ 'ਆਪਰੇਸ਼ਨ ਗ੍ਰੀਨ ਬੋਲਨ' ਚਲਾਇਆ ਸੀ, ਪਰ ਬੀ.ਐਲ.ਏ. ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕਈ ਬੰਧਕਾਂ ਨੂੰ ਮਾਰ ਦਿੱਤਾ ਸੀ।


ਇਸ ਤਾਜ਼ਾ ਘਟਨਾਕ੍ਰਮ ਨੇ ਬਲੂਚਿਸਤਾਨ ਵਿੱਚ ਤਣਾਅ ਨੂੰ ਬਹੁਤ ਵਧਾ ਦਿੱਤਾ ਹੈ। ਮਾਹਿਰਾਂ ਅਨੁਸਾਰ, ਇਹ ਕਦਮ ਪਾਕਿਸਤਾਨ 'ਤੇ ਕੌਮਾਂਤਰੀ ਦਬਾਅ ਬਣਾਉਣ ਦੀ ਇੱਕ ਰਣਨੀਤੀ ਹੈ। ਜੇਕਰ ਪਾਕਿਸਤਾਨ ਕੋਈ ਜਵਾਬੀ ਫੌਜੀ ਕਾਰਵਾਈ ਕਰਦਾ ਹੈ, ਤਾਂ ਸਥਿਤੀ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.