IMG-LOGO
ਹੋਮ ਪੰਜਾਬ: ਵੱਡਾ ਸਕੈਂਡਲ:-ਲੁਧਿਆਣਾ ਜ਼ਿਲ੍ਹੇ ਦੀਆਂ ਰਜਿਸਟਰੀਆਂ ਚ ਘਪਲਾ -ਤਹਿਸੀਲਦਾਰ ਸਸਪੈਂਡ

ਵੱਡਾ ਸਕੈਂਡਲ:-ਲੁਧਿਆਣਾ ਜ਼ਿਲ੍ਹੇ ਦੀਆਂ ਰਜਿਸਟਰੀਆਂ ਚ ਘਪਲਾ -ਤਹਿਸੀਲਦਾਰ ਸਸਪੈਂਡ

Admin User - Feb 12, 2026 07:06 PM
IMG

ਚੰਡੀਗੜ੍ਹ:- ਪੰਜਾਬ ਚ ਰਜਿਸਟਰੀਆਂ ਨੂੰ ਲੈ ਕੇ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ ਹੈ , ਜਿਸ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਖਮਾਣੋ ਦੀ ਤਹਸੀਲਦਾਰ ਵੱਲੋਂ ਨਿਜਮਾਂ ਦੀਆਂ ਧੱਜੀਆਂ ਉਡਾਉਂਦਿਆਂ ਲੁਧਿਆਣੇ ਜ਼ਿਲ੍ਹੇ ਦੀਆਂ ਗੈਰ ਕਾਨੂੰਨੀ ਕਲੋਨੀਆਂ ਦੀਆਂ ਰਜਿਸਟਰੀਆਂ  ਉਹ ਵੀ ਬਿਨਾਂ ਐਨਓਸੀ ਤੋਂ ਬਾਹਰੀ ਜਿਲੇ ਫਤਿਹਗੜ੍ਹ ਸਾਹਿਬ ਵਿੱਚ ਕਰ ਦਿੱਤੀਆਂ।  ਜਿਸਦੀ ਸੂਚਨਾ ਮਿਲਦੇ ਆਂ ਪੰਜਾਬ ਸਰਕਾਰ ਨੇ ਤਹਿਸੀਲਦਾਰ ਨੂੰ ਸਸਪੈਂਡ ਕਰਕੇ ਇਸਦੀ ਬਰੀਕੀ ਨਾਲ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ।

ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਰੈਵੀਨਿਊ ਵਿਭਾਗ ਦੇ ਨਿਯਮਾਂ  ਮੁਤਾਬਕ ਰਜਿਸਟਰੀਆਂ ਸਿਰਫ ਇੰਟਰ ਡਿਸਟਰਿਕਟ ਹੀ ਹੋ ਸਕਦੀਆਂ ਹਨ । ਪਰ ਇੱਥੇ ਤਹਿਸੀਲਦਾਰ ਖਮਾਣੋ ਰਮਨਦੀਪ ਕੌਰ ਵੱਲੋ  ਲੁਧਿਆਣਾ ਜ਼ਿਲ੍ਹੇ ਦੀਆਂ 13 ਰਜਿਸਟਰੀਆਂ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ੇ ਵਿੱਚ ਕਰ ਦਿੱਤਾ ।  
ਇਹ ਵੀ ਪਤਾ ਚੱਲਾ ਹੈ ਕਿ  ਇਹ ਰਜਿਸਟਰੀਆਂ ਪੌਸ਼ ਏਰੀਏ ਲੁਧਿਆਣੇ ਦੀਆਂ ਹੋ ਨਹੀਂ ਸਕਦੀ ਹਨ ਅਤੇ ਗੈਰ ਕਾਨੂੰਨੀ ਕਲੋਨੀਆਂ ਦੇ ਕਮਰਸ਼ੀਅਲ ਰੇਟਾਂ ਦੇ ਪਲਾਟ ਹਨ , ਜਿਨਾਂ ਦੀ ਗਿਣਤੀ 13 ਦੱਸੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.