ਤਾਜਾ ਖਬਰਾਂ
ਚੰਡੀਗੜ੍ਹ /ਲੁਧਿਆਣਾ :- ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਨਜ਼ਦੀਕੀ ਸਾਥੀ ਜਸਵੰਤ ਸਿੰਘ ਸੁਧਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਪਤਨੀ ਸ੍ਰੀਮਤੀ ਇੰਦਰਜੀਤ ਕੌਰ (73) ਅੱਜ ਬਾਅਦ ਦੁਪਹਿਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਉਹ ਸੰਖੇਪ ਬਿਮਾਰੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਹਸਪਤਾਲ ਵਿੱਚ ਜੇਰੇ ਇਲਾਜ ਸਨ ।
ਉਹਨਾਂ ਦੇ ਪੁੱਤਰ ਇਸ਼ਪ੍ਰੀਤ ਸਿੰਘ ਵਿੱਕੀ ਨੇ ਦੱਸਿਆ ਕਿ ਉਹਨਾਂ ਦਾ ਅੰਤਿਮ ਸਸਕਾਰ ਕੱਲ ਮਿਤੀ 13 ਫਰਵਰੀ ਨੂੰ ਦੁਪਹਿਰ 12 ਵਜੇ ਮੰਡੀ ਮੁੱਲਾਪੁਰ ਜਿਲਾ ਲੁਧਿਆਣਾ ਵਿਖੇ ਹੋਵੇਗਾ ।
Get all latest content delivered to your email a few times a month.