IMG-LOGO
ਹੋਮ ਅੰਤਰਰਾਸ਼ਟਰੀ: ਕੈਨੇਡਾ ’ਚ ਖ਼ੂਨੀ ਖੇਡ: ਸਾਬਕਾ ਵਿਦਿਆਰਥਣ ਨੇ ਮਾਂ ਅਤੇ ਭਰਾ...

ਕੈਨੇਡਾ ’ਚ ਖ਼ੂਨੀ ਖੇਡ: ਸਾਬਕਾ ਵਿਦਿਆਰਥਣ ਨੇ ਮਾਂ ਅਤੇ ਭਰਾ ਸਮੇਤ 9 ਲੋਕਾਂ ਦਾ ਕੀਤਾ ਕਤਲ

Admin User - Feb 12, 2026 02:16 PM
IMG

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਇਕ ਬੇਹੱਦ ਮੰਦਭਾਗੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਟੰਬਲਰ ਰਿਜ ਨਾਮਕ ਛੋਟੇ ਜਿਹੇ ਕਸਬੇ ਵਿੱਚ ਇਕ 18 ਸਾਲਾ ਟ੍ਰਾਂਸ ਔਰਤ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਕੁੱਲ ਨੌਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹਮਲੇ ਵਿੱਚ 24 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਪੁਲਿਸ ਨੇ ਹਮਲਾਵਰ ਦੀ ਪਛਾਣ ਜੈਸੀ ਵੈਨ ਰੂਟਸਲਾਰ ਵਜੋਂ ਕੀਤੀ ਹੈ, ਜਿਸ ਨੇ ਵਾਰਦਾਤ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ।


ਘਰ ਤੋਂ ਸ਼ੁਰੂ ਹੋਇਆ ਮੌਤ ਦਾ ਨੰਗਾ ਨਾਚ ਪੁਲਿਸ ਕਮਾਂਡਰ ਡਵੇਨ ਮੈਕਡੋਨਲਡ ਅਨੁਸਾਰ, ਖ਼ੂਨੀ ਖੇਡ ਦੀ ਸ਼ੁਰੂਆਤ ਜੈਸੀ ਦੇ ਆਪਣੇ ਘਰ ਤੋਂ ਹੋਈ। ਉਸ ਨੇ ਪਹਿਲਾਂ ਆਪਣੀ 39 ਸਾਲਾ ਮਾਂ ਅਤੇ 11 ਸਾਲਾ ਸੌਤੇਲੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ। ਇਸ ਤੋਂ ਬਾਅਦ ਉਹ ਆਪਣੇ ਪੁਰਾਣੇ ਸਕੂਲ ਵਿੱਚ ਦਾਖ਼ਲ ਹੋ ਗਈ, ਜਿੱਥੇ ਉਸ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਜਦੋਂ ਤੱਕ ਪੁਲਿਸ ਮੌਕੇ ’ਤੇ ਪਹੁੰਚੀ, ਸਕੂਲ ਦੇ ਅੰਦਰ 6 ਲੋਕਾਂ ਦੀਆਂ ਲਾਸ਼ਾਂ ਮਿਲੀਆਂ।


ਮਾਨਸਿਕ ਸਿਹਤ ਅਤੇ ਹਥਿਆਰਾਂ ’ਤੇ ਸਵਾਲ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੈਸੀ ਵੈਨ ਰੂਟਸਲਾਰ ਲੰਬੇ ਸਮੇਂ ਤੋਂ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ। ਪੁਲਿਸ ਕਈ ਵਾਰ ਉਸ ਦੇ ਘਰ ਮਾਨਸਿਕ ਸਿਹਤ ਐਕਟ ਦੇ ਤਹਿਤ ਜਾਂਚ ਲਈ ਜਾ ਚੁੱਕੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜੈਸੀ ਕੋਲ ਪਹਿਲਾਂ ਬੰਦੂਕ ਦਾ ਲਾਇਸੈਂਸ ਸੀ, ਜੋ ਕਿ ਮਿਆਦ ਪੁੱਗ ਚੁੱਕਾ ਸੀ। ਪੁਲਿਸ ਨੇ ਇੱਕ ਵਾਰ ਉਸ ਦੇ ਹਥਿਆਰ ਜ਼ਬਤ ਵੀ ਕੀਤੇ ਸਨ, ਪਰ ਬਾਅਦ ਵਿੱਚ ਉਹ ਵਾਪਸ ਕਰ ਦਿੱਤੇ ਗਏ।


ਸੰਨ ਸੋਗ ਵਿੱਚ ਡੁੱਬਿਆ ਕਸਬਾ ਲਗਭਗ 2,400 ਦੀ ਆਬਾਦੀ ਵਾਲੇ ਟੰਬਲਰ ਰਿਜ ਕਸਬੇ ਲਈ ਇਹ ਘਟਨਾ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ ਹੈ। ਇਸ ਨੂੰ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਮੂਹਿਕ ਕਤਲਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਹਮਲੇ ਦੇ ਪਿੱਛੇ ਦੇ ਅਸਲ ਉਦੇਸ਼ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਮਾਨਸਿਕ ਅਸੰਤੁਲਨ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.