IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਅਮਰੀਕਾ: ਪੁਲਿਸ ਕਾਰ ਦੀ ਟੱਕਰ ਨਾਲ ਮਰੀ ਭਾਰਤੀ ਵਿਦਿਆਰਥਣ ਦੇ...

ਅਮਰੀਕਾ: ਪੁਲਿਸ ਕਾਰ ਦੀ ਟੱਕਰ ਨਾਲ ਮਰੀ ਭਾਰਤੀ ਵਿਦਿਆਰਥਣ ਦੇ ਪਰਿਵਾਰ ਨੂੰ ਮਿਲੇਗਾ 262 ਕਰੋੜ ਰੁਪਏ ਮੁਆਵਜ਼ਾ

Admin User - Feb 12, 2026 01:50 PM
IMG

ਅਮਰੀਕਾ ਦੇ ਸੀਏਟਲ ਸ਼ਹਿਰ ਵਿੱਚ ਪੁਲਿਸ ਗਸ਼ਤੀ ਵਾਹਨ ਦੀ ਟੱਕਰ ਨਾਲ ਜਾਨ ਗਵਾਉਣ ਵਾਲੀ 23 ਸਾਲਾ ਭਾਰਤੀ ਵਿਦਿਆਰਥਣ ਜਾਹਨਵੀ ਕੁੰਡਾਲਾ ਦੇ ਮਾਮਲੇ ਵਿੱਚ ਇੱਕ ਵੱਡਾ ਕਾਨੂੰਨੀ ਨਿਪਟਾਰਾ ਹੋਇਆ ਹੈ। ਸੀਏਟਲ ਪ੍ਰਸ਼ਾਸਨ ਨੇ ਜਾਹਨਵੀ ਦੇ ਪਰਿਵਾਰ ਨੂੰ 29 ਮਿਲੀਅਨ ਅਮਰੀਕੀ ਡਾਲਰ (ਲਗਭਗ ₹262 ਕਰੋੜ) ਦਾ ਮੁਆਵਜ਼ਾ ਦੇਣ ਲਈ ਸਹਿਮਤੀ ਜਤਾਈ ਹੈ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਦੀ ਰਹਿਣ ਵਾਲੀ ਜਾਹਨਵੀ ਦੀ ਜਨਵਰੀ 2023 ਵਿੱਚ ਹੋਈ ਮੌਤ ਨੇ ਭਾਰਤ ਅਤੇ ਅਮਰੀਕਾ ਦੋਵਾਂ ਦੇਸ਼ਾਂ ਵਿੱਚ ਵੱਡਾ ਰੋਸ ਪੈਦਾ ਕੀਤਾ ਸੀ।


ਕਿਵੇਂ ਵਾਪਰਿਆ ਸੀ ਦਰਦਨਾਕ ਹਾਦਸਾ?

ਜਾਹਨਵੀ ਕੁੰਡਾਲਾ ਨੌਰਥਈਸਟਰਨ ਯੂਨੀਵਰਸਿਟੀ ਦੇ ਸੀਏਟਲ ਕੈਂਪਸ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਰਹੀ ਸੀ। 23 ਜਨਵਰੀ, 2023 ਦੀ ਸ਼ਾਮ ਨੂੰ ਜਦੋਂ ਉਹ ਸੜਕ ਪਾਰ ਕਰ ਰਹੀ ਸੀ, ਤਾਂ ਸੀਏਟਲ ਪੁਲਿਸ ਦੇ ਅਧਿਕਾਰੀ ਕੇਵਿਨ ਡੇਵ ਨੇ ਉਸ ਨੂੰ ਆਪਣੀ ਤੇਜ਼ ਰਫ਼ਤਾਰ ਪੈਟਰੋਲਿੰਗ ਕਾਰ ਨਾਲ ਟੱਕਰ ਮਾਰ ਦਿੱਤੀ। ਜਾਂਚ ਮੁਤਾਬਕ, ਅਧਿਕਾਰੀ ਇੱਕ ਐਮਰਜੈਂਸੀ ਕਾਲ ਦਾ ਜਵਾਬ ਦੇਣ ਲਈ 40 ਕਿਲੋਮੀਟਰ ਦੀ ਸਪੀਡ ਜ਼ੋਨ ਵਿੱਚ ਲਗਭਗ 119 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ।


ਪੁਲਿਸ ਅਧਿਕਾਰੀ ਦੀ ਟਿੱਪਣੀ 'ਤੇ ਉੱਠਿਆ ਸੀ ਵਿਵਾਦ ਇਸ ਮਾਮਲੇ ਨੇ ਉਦੋਂ ਹੋਰ ਤੂਲ ਫੜਿਆ ਜਦੋਂ ਇੱਕ ਹੋਰ ਪੁਲਿਸ ਅਧਿਕਾਰੀ ਦੇ ਬਾਡੀ-ਕੈਮਰਾ ਫੁਟੇਜ ਸਾਹਮਣੇ ਆਈ। ਵੀਡੀਓ ਵਿੱਚ ਅਧਿਕਾਰੀ ਜਾਹਨਵੀ ਦੀ ਮੌਤ ਦਾ ਮਜ਼ਾਕ ਉਡਾਉਂਦਾ ਅਤੇ ਉਸ ਦੀ ਜ਼ਿੰਦਗੀ ਨੂੰ "ਸੀਮਤ ਮੁੱਲ" ਵਾਲੀ ਦੱਸਦਾ ਸੁਣਿਆ ਗਿਆ ਸੀ। ਉਸ ਨੇ ਹੱਸਦਿਆਂ ਕਿਹਾ ਸੀ ਕਿ ਪ੍ਰਸ਼ਾਸਨ ਨੂੰ ਸਿਰਫ਼ ਇੱਕ ਚੈੱਕ ਲਿਖਣਾ ਚਾਹੀਦਾ ਹੈ। ਇਸ ਅਸੰਵੇਦਨਸ਼ੀਲਤਾ ਵਿਰੁੱਧ ਭਾਰਤੀ ਭਾਈਚਾਰੇ ਨੇ ਅਮਰੀਕਾ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਕੀਤੇ ਸਨ।


ਜਾਹਨਵੀ ਦੇ ਮਾਪਿਆਂ ਨੇ ਲਾਪਰਵਾਹੀ ਅਤੇ ਗਲਤ ਮੌਤ ਦਾ ਹਵਾਲਾ ਦਿੰਦੇ ਹੋਏ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਸੀ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਹੁਣ ਹੋਏ ਇਸ ਸਮਝੌਤੇ ਬਾਰੇ ਸੀਏਟਲ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮੁਆਵਜ਼ਾ ਪਰਿਵਾਰ ਦੇ ਅਸਹਿ ਦੁੱਖ ਨੂੰ ਕੁਝ ਹੱਦ ਤੱਕ ਘੱਟ ਕਰੇਗਾ ਅਤੇ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.