IMG-LOGO
ਹੋਮ ਪੰਜਾਬ: CBSE ਦਾ ਵੱਡਾ ਫੈਸਲਾ:12ਵੀਂ ਦੀ ਮਾਰਕਿੰਗ ਹੋਵੇਗੀ 'On-Screen', ਜਾਣੋ ਕੀ...

CBSE ਦਾ ਵੱਡਾ ਫੈਸਲਾ:12ਵੀਂ ਦੀ ਮਾਰਕਿੰਗ ਹੋਵੇਗੀ 'On-Screen', ਜਾਣੋ ਕੀ ਹੋਵੇਗਾ ਵਿਦਿਆਰਥੀਆਂ ਨੂੰ ਫਾਇਦਾ

Admin User - Feb 12, 2026 12:13 PM
IMG

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਪ੍ਰੀਖਿਆ ਪ੍ਰਣਾਲੀ ਵਿੱਚ ਵੱਡਾ ਸੁਧਾਰ ਕਰਦਿਆਂ 12ਵੀਂ ਜਮਾਤ ਦੇ ਮੁਲਾਂਕਣ ਲਈ 'ਆਨ-ਸਕ੍ਰੀਨ ਮਾਰਕਿੰਗ' (OSM) ਨੂੰ ਮੁੜ ਲਾਗੂ ਕਰਨ ਦਾ ਐਲਾਨ ਕੀਤਾ ਹੈ। ਬੋਰਡ ਵੱਲੋਂ ਜਾਰੀ ਤਾਜ਼ਾ ਸਰਕੂਲਰ ਅਨੁਸਾਰ, ਸਾਲ 2026 ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਉੱਤਰ-ਪੱਤਰੀਆਂ ਦੀ ਜਾਂਚ ਡਿਜੀਟਲ ਮੋਡ ਵਿੱਚ ਕੀਤੀ ਜਾਵੇਗੀ। ਹਾਲਾਂਕਿ, 10ਵੀਂ ਜਮਾਤ ਲਈ ਫਿਲਹਾਲ ਪੁਰਾਣੀ ਫਿਜੀਕਲ ਮਾਰਕਿੰਗ ਪ੍ਰਣਾਲੀ ਹੀ ਜਾਰੀ ਰਹੇਗੀ।


ਕੀ ਹੈ OSM ਅਤੇ ਇਸ ਦੇ ਲਾਭ?

ਆਨ-ਸਕ੍ਰੀਨ ਮਾਰਕਿੰਗ (OSM) ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਵਿਦਿਆਰਥੀਆਂ ਦੀਆਂ ਹੱਥ ਲਿਖਤ ਉੱਤਰ-ਪੱਤਰੀਆਂ ਨੂੰ ਸਕੈਨ ਕਰਕੇ ਕੰਪਿਊਟਰ 'ਤੇ ਅਪਲੋਡ ਕੀਤਾ ਜਾਂਦਾ ਹੈ। ਅਧਿਆਪਕ ਕੰਪਿਊਟਰ ਸਕ੍ਰੀਨ 'ਤੇ ਹੀ ਪੇਪਰ ਚੈੱਕ ਕਰਦੇ ਹਨ ਅਤੇ ਅੰਕ ਦਿੰਦੇ ਹਨ। ਸਾਫਟਵੇਅਰ ਰਾਹੀਂ ਅੰਕਾਂ ਦੀ ਗਣਨਾ (Calculation) ਆਪਣੇ-ਆਪ ਹੁੰਦੀ ਹੈ, ਜਿਸ ਨਾਲ ਜੋੜ ਦੀਆਂ ਗਲਤੀਆਂ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ।


ਬੋਰਡ ਅਨੁਸਾਰ ਇਸ ਪ੍ਰਣਾਲੀ ਨਾਲ:


ਪਾਰਦਰਸ਼ਤਾ: ਮੁਲਾਂਕਣ ਪ੍ਰਕਿਰਿਆ ਵਧੇਰੇ ਸਪੱਸ਼ਟ ਅਤੇ ਭਰੋਸੇਯੋਗ ਹੋਵੇਗੀ।


ਤੇਜ਼ ਨਤੀਜੇ: ਮੈਨੂਅਲ ਕੰਮ ਘਟਣ ਕਾਰਨ ਨਤੀਜੇ ਜਲਦੀ ਐਲਾਨੇ ਜਾ ਸਕਣਗੇ।


ਸ਼ੁੱਧਤਾ: ਅੰਕਾਂ ਦੇ ਜੋੜ ਵਿੱਚ ਹੋਣ ਵਾਲੀ ਮਨੁੱਖੀ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ।


17 ਫਰਵਰੀ ਤੋਂ ਪ੍ਰੀਖਿਆਵਾਂ ਦਾ ਆਗਾਜ਼ ਜ਼ਿਕਰਯੋਗ ਹੈ ਕਿ CBSE ਵੱਲੋਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ, ਜੋ 10 ਅਪ੍ਰੈਲ ਤੱਕ ਚੱਲਣਗੀਆਂ। ਇਸ ਵਾਰ ਭਾਰਤ ਅਤੇ ਵਿਦੇਸ਼ਾਂ ਦੇ ਲਗਭਗ 31,000 ਸਕੂਲਾਂ ਦੇ 46 ਲੱਖ ਵਿਦਿਆਰਥੀ 8,074 ਪ੍ਰੀਖਿਆ ਕੇਂਦਰਾਂ 'ਤੇ ਆਪਣੀ ਕਿਸਮਤ ਅਜ਼ਮਾਉਣਗੇ। ਬੋਰਡ ਨੇ ਸਾਰੇ ਸਕੂਲ ਮੁਖੀਆਂ ਨੂੰ ਨਵੀਂ ਪ੍ਰਣਾਲੀ ਬਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.