IMG-LOGO
ਹੋਮ ਰਾਸ਼ਟਰੀ: ਮਨੀਪੁਰ ’ਚ ਰਾਸ਼ਟਰਪਤੀ ਸ਼ਾਸਨ ਦਾ ਅੰਤ, ਵਾਈ. ਖੇਮਚੰਦ ਸਿੰਘ ਅੱਜ...

ਮਨੀਪੁਰ ’ਚ ਰਾਸ਼ਟਰਪਤੀ ਸ਼ਾਸਨ ਦਾ ਅੰਤ, ਵਾਈ. ਖੇਮਚੰਦ ਸਿੰਘ ਅੱਜ ਸੰਭਾਲਣਗੇ ਮੁੱਖ ਮੰਤਰੀ ਦਾ ਅਹੁਦਾ

Admin User - Feb 04, 2026 08:45 PM
IMG

ਲਗਭਗ ਇੱਕ ਸਾਲ ਦੀ ਅਸਥਿਰਤਾ ਅਤੇ ਹਿੰਸਕ ਹਾਲਾਤਾਂ ਤੋਂ ਬਾਅਦ ਮਨੀਪੁਰ ਵਿੱਚ ਲੋਕਤਾਂਤਰਿਕ ਸਰਕਾਰ ਦੀ ਵਾਪਸੀ ਹੋ ਗਈ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਇੱਕ ਅਹਿਮ ਫੈਸਲਾ ਲੈਂਦੇ ਹੋਏ ਰਾਜ ਵਿੱਚ ਲਾਗੂ ਰਾਸ਼ਟਰਪਤੀ ਸ਼ਾਸਨ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤਾ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਨਾਲ ਰਾਜ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ।

ਇਹ ਫੈਸਲਾ ਨਵੇਂ ਮੁੱਖ ਮੰਤਰੀ ਦੀ ਸਹੁੰ ਚੁੱਕ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਆਇਆ, ਜਿਸਨੂੰ ਰਾਜਨੀਤਿਕ ਤੌਰ ’ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਐਨਡੀਏ ਵਿਧਾਇਕ ਦਲ ਦੇ ਨੇਤਾ ਵਾਈ. ਖੇਮਚੰਦ ਸਿੰਘ ਬੁੱਧਵਾਰ ਸ਼ਾਮ 6 ਵਜੇ ਮਨੀਪੁਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਹ ਸਮਾਰੋਹ ਇੰਫਾਲ ਸਥਿਤ ਲੋਕ ਭਵਨ ਵਿੱਚ ਹੋਵੇਗਾ, ਜਿੱਥੇ ਸਵੇਰ ਤੋਂ ਹੀ ਸੁਰੱਖਿਆ ਅਤੇ ਪ੍ਰਸ਼ਾਸਨਕ ਤਿਆਰੀਆਂ ਜਾਰੀ ਰਹੀਆਂ।

ਭਾਜਪਾ ਮਨੀਪੁਰ ਯੂਨਿਟ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਵਾਈ. ਖੇਮਚੰਦ ਸਿੰਘ ਦੀ ਤਜਰਬੇਕਾਰ ਅਤੇ ਦੂਰਦਰਸ਼ੀ ਅਗਵਾਈ ਹੇਠ ਮਨੀਪੁਰ ਸ਼ਾਂਤੀ, ਵਿਕਾਸ ਅਤੇ ਸੁਸ਼ਾਸਨ ਦੇ ਨਵੇਂ ਦੌਰ ਵੱਲ ਅੱਗੇ ਵਧੇਗਾ। ਪਾਰਟੀ ਨੇ ਆਸ ਜਤਾਈ ਕਿ ਨਵੀਂ ਸਰਕਾਰ ਰਾਜ ਵਿੱਚ ਸਥਿਰਤਾ ਬਹਾਲ ਕਰਨ ਵਿੱਚ ਸਫਲ ਰਹੇਗੀ।

ਇਸ ਤੋਂ ਪਹਿਲਾਂ ਵਾਈ. ਖੇਮਚੰਦ ਸਿੰਘ ਦੀ ਅਗਵਾਈ ਹੇਠ ਐਨਡੀਏ ਦਾ ਇੱਕ ਵਫ਼ਦ ਲੋਕ ਭਵਨ ਪਹੁੰਚਿਆ, ਜਿੱਥੇ ਉਨ੍ਹਾਂ ਨੇ ਰਾਜਪਾਲ ਅਜੈ ਕੁਮਾਰ ਭੱਲਾ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਰਸਮੀ ਦਾਅਵਾ ਪੇਸ਼ ਕੀਤਾ। ਵਫ਼ਦ ਵਿੱਚ ਕੁਕੀ-ਅਧਿਕਾਰਤ ਖੇਤਰਾਂ—ਚੁਰਾਚੰਦਪੁਰ ਅਤੇ ਫੇਰਜਾਵਾਲ—ਤੋਂ ਆਏ ਵਿਧਾਇਕਾਂ ਦੀ ਮੌਜੂਦਗੀ ਨੂੰ ਵੀ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ 62 ਸਾਲਾ ਵਾਈ. ਖੇਮਚੰਦ ਸਿੰਘ ਨੂੰ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਹੋਈ ਭਾਜਪਾ ਦੀ ਮੀਟਿੰਗ ਦੌਰਾਨ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਐਨਡੀਏ ਵਿਧਾਇਕ ਦਲ ਦਾ ਨੇਤਾ ਵੀ ਐਲਾਨਿਆ ਗਿਆ। ਇਸ ਦਰਮਿਆਨ ਸੀਨੀਅਰ ਭਾਜਪਾ ਆਗੂ ਥੋਂਗਮ ਵਿਸ਼ਵਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਸਮੇਤ ਕੁੱਲ ਪੰਜ ਵਿਧਾਇਕ ਮੰਤਰੀ ਪਦ ਦੀ ਸਹੁੰ ਚੁੱਕਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.