ਤਾਜਾ ਖਬਰਾਂ
ਹਲਕਾ ਡੇਰਾਬੱਸੀ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਤੇਜ਼ੀ ਨਾਲ ਮਜ਼ਬੂਤ ਹੁੰਦਾ ਜਾ ਰਿਹਾ ਹੈ। ਸੀਨੀਅਰ ਭਾਜਪਾ ਆਗੂ ਸ. ਗੁਰਦਰਸ਼ਨ ਸਿੰਘ ਸੈਣੀ ਵੱਲੋਂ ਚਲਾਈ ਜਾ ਰਹੀ ‘ਲੋਕ ਮਿਲਣੀ’ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦਾ ਸਪੱਸ਼ਟ ਪ੍ਰਭਾਵ ਪਾਰਟੀ ਨਾਲ ਜੁੜ ਰਹੇ ਨਵੇਂ ਵਰਕਰਾਂ ਦੀ ਵਧਦੀ ਗਿਣਤੀ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਇਸੇ ਕੜੀ ਤਹਿਤ ਲਾਲੜੂ ਸਰਕਲ ਦੇ ਪਿੰਡ ਛਛਰੌਲੀ ਵਿੱਚ ਆਯੋਜਿਤ ਲੋਕ ਮਿਲਣੀ ਦੌਰਾਨ ਉਸ ਵੇਲੇ ਭਾਜਪਾ ਨੂੰ ਵੱਡੀ ਮਜ਼ਬੂਤੀ ਮਿਲੀ, ਜਦੋਂ ਪਿੰਡ ਦੇ ਵੱਡੀ ਗਿਣਤੀ ਵਿੱਚ ਵਾਸੀਆਂ ਨੇ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸ. ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਭਾਜਪਾ ‘ਚ ਸ਼ਾਮਿਲ ਹੋਣ ਵਾਲਿਆਂ ਵਿੱਚ ਸੁਖਬੀਰ ਸਿੰਘ ਦਾ ਪਰਿਵਾਰ, ਭੀਮ ਸਿੰਘ ਅੰਬ ਛਪਾ, ਜੋਨੀ, ਵਾਜਿਦ, ਜਸਬੀਰ ਸਿੰਘ ਅੰਬ ਛਪਾ, ਸੰਜੀਵ ਕੁਮਾਰ ਛਛਰੌਲੀ, ਭਾਗ ਸਿੰਘ ਲੰਬੜਦਾਰ ਅੰਬ ਛਪਾ, ਗੁਰਚਰਨ ਸਿੰਘ ਜੰਡਲੀ ਲੰਬੜਦਾਰ, ਸਤਪਾਲ ਰਾਣੀ ਮਾਜਰਾ, ਅਵਤਾਰ ਸਿੰਘ ਅੰਬ ਛਪਾ, ਸੰਜੀਵ ਕੁਮਾਰ ਅਤੇ ਰਮਜ਼ਾਨ ਸਮੇਤ ਕਈ ਹੋਰ ਨਾਮ ਸ਼ਾਮਿਲ ਹਨ।
ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਸਵਾਗਤ ਕਰਦਿਆਂ ਸ. ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਹਲਕਾ ਡੇਰਾਬੱਸੀ ਵਿੱਚ ਭਾਜਪਾ ਦਾ ਪਰਿਵਾਰ ਹਰ ਰੋਜ਼ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਦੀਆਂ ਨਾਕਾਮ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਬੂਥ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਪਿੰਡ-ਪਿੰਡ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਲੋਕ ਮਿਲਣੀਆਂ ਦੌਰਾਨ ਮਿਲ ਰਹਾ ਲੋਕਾਂ ਦਾ ਭਰਪੂਰ ਸਮਰਥਨ ਇਹ ਸਾਫ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਹਲਕਾ ਡੇਰਾਬੱਸੀ ਵਿੱਚ ਹੋਰ ਵੀ ਮਜ਼ਬੂਤੀ ਨਾਲ ਉਭਰੇਗੀ।
ਇਸ ਮੌਕੇ ਮੰਡਲ ਪ੍ਰਧਾਨ ਬਿੱਟੂ ਜੀ, ਅਵਤਾਰ ਸਿੰਘ ਜੌਲਾ ਕਲਾਂ, ਸਤੀਸ਼ ਜੈਲਦਾਰ, ਗੁਰਮੀਤ ਸਿੰਘ, ਹੈਪੀ ਮਹਾਮੰਤਰੀ, ਜਗਜੀਵਨ ਮਹਿਤਾ, ਰਮੇਸ਼ਵਰ ਜੀ, ਟੋਨੀ ਜੀ, ਸੋਨੀ ਸਮਗੌਲੀ, ਪੁਸ਼ਪਿੰਦਰ ਮਹਿਤਾ, ਓਬੀਸੀ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਟਿੰਕੂ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਵੀ ਹਾਜ਼ਰ ਰਹੇ।
Get all latest content delivered to your email a few times a month.