ਤਾਜਾ ਖਬਰਾਂ
ਨੇਡਾ ਦੇ ਸਰੀ (ਬ੍ਰਿਟਿਸ਼ ਕੋਲੰਬੀਆ) ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਾਮਵਰ ਪੰਜਾਬੀ ਕਾਰੋਬਾਰੀ ਬਿੰਦਰ ਸਿੰਘ ਗਰਚਾ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ 13 ਜਨਵਰੀ ਦੀ ਦੁਪਹਿਰ ਨੂੰ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਫਾਰਮ ਹਾਊਸ ਦੇ ਨਜ਼ਦੀਕ ਮੌਜੂਦ ਸਨ। ਇਸ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਅਤੇ ਦਹਿਸ਼ਤ ਦਾ ਮਾਹੌਲ ਹੈ।
ਖੇਤੀਬਾੜੀ ਖੇਤਰ ਵਿੱਚ ਦਿੱਤਾ ਵਾਰਦਾਤ ਨੂੰ ਅੰਜਾਮ ਸਰੀ ਪੁਲਿਸ ਸਰਵਿਸ ਅਨੁਸਾਰ ਦੁਪਹਿਰ ਕਰੀਬ 12:05 ਵਜੇ ਉਨ੍ਹਾਂ ਨੂੰ ਕੇਨਸਿੰਗਟਨ ਪ੍ਰੇਰੀ ਇਲਾਕੇ (176ਵੀਂ ਸਟਰੀਟ ਅਤੇ 35ਵੀਂ ਐਵੇਨਿਊ) ਵਿੱਚ ਇੱਕ ਵਿਅਕਤੀ ਦੇ ਸੜਕ ਕਿਨਾਰੇ ਪਏ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਨੇ ਮੌਕੇ 'ਤੇ ਪਹੁੰਚ ਕੇ ਬਿੰਦਰ ਗਰਚਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਗੋਲੀਆਂ ਜ਼ਿਆਦਾ ਲੱਗਣ ਕਾਰਨ ਉਨ੍ਹਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਹਮਲਾਵਰਾਂ ਨੇ ਉਨ੍ਹਾਂ ਨੂੰ ਫਾਰਮ ਦੇ ਗੇਟ ਕੋਲ ਘੇਰ ਕੇ ਨਿਸ਼ਾਨਾ ਬਣਾਇਆ।
ਵਾਰਦਾਤ ਤੋਂ ਬਾਅਦ ਗੱਡੀ ਨੂੰ ਲਾਈ ਅੱਗ ਜਾਂਚ ਦੌਰਾਨ ਪੁਲਿਸ ਨੂੰ ਘਟਨਾ ਸਥਾਨ ਤੋਂ ਕੁਝ ਦੂਰੀ 'ਤੇ (189ਵੀਂ ਸਟਰੀਟ ਅਤੇ 40ਵੀਂ ਐਵੇਨਿਊ) ਇੱਕ ਸੜੀ ਹੋਈ ਕਾਰ ਬਰਾਮਦ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਸੇ ਗੱਡੀ ਦੀ ਵਰਤੋਂ ਕੀਤੀ ਸੀ ਅਤੇ ਸਬੂਤ ਮਿਟਾਉਣ ਲਈ ਇਸ ਨੂੰ ਅੱਗ ਲਗਾ ਦਿੱਤੀ। ਫੋਰੈਂਸਿਕ ਟੀਮਾਂ ਵੱਲੋਂ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਵਾਂਸ਼ਹਿਰ ਦੇ ਪਿੰਡ ਮੱਲਾ ਬੇਦੀਆਂ ਨਾਲ ਸੀ ਸਬੰਧ ਮ੍ਰਿਤਕ ਬਿੰਦਰ ਗਰਚਾ ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮੱਲਾ ਬੇਦੀਆਂ ਦੇ ਰਹਿਣ ਵਾਲੇ ਸਨ। ਉਹ ਸਰੀ ਵਿੱਚ ਇੱਕ ਸਫਲ ਕਾਰੋਬਾਰੀ ਸਨ, ਜਿਨ੍ਹਾਂ ਦਾ ਸਟੂਡੀਓ-12, ਲਿਮੋਜ਼ਿਨ ਸੇਵਾ ਅਤੇ ਐਮਪ੍ਰੈਸ ਬੈਂਕੁਇਟ ਹਾਲ ਵਰਗੇ ਕਈ ਵੱਡੇ ਕਾਰੋਬਾਰ ਸਨ। ਉਨ੍ਹਾਂ ਦੇ ਪਿੱਛੇ ਪਰਿਵਾਰ ਵਿੱਚ ਪਤਨੀ, ਦੋ ਬੇਟੀਆਂ, ਇੱਕ ਬੇਟਾ ਅਤੇ ਬਜ਼ੁਰਗ ਮਾਤਾ-ਪਿਤਾ ਹਨ। ਫਿਲਹਾਲ ਪੁਲਿਸ ਕਤਲ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
Get all latest content delivered to your email a few times a month.