IMG-LOGO
ਹੋਮ ਪੰਜਾਬ: ਖਿਦਮਤ ਐਨ.ਜੀ.ਓ ਵੱਲੋਂ “ਧੀਆਂ ਦੀ ਲੋਹੜੀ” ਦਾ ਭਾਵਨਾਤਮਕ ਤੇ ਪ੍ਰੇਰਕ...

ਖਿਦਮਤ ਐਨ.ਜੀ.ਓ ਵੱਲੋਂ “ਧੀਆਂ ਦੀ ਲੋਹੜੀ” ਦਾ ਭਾਵਨਾਤਮਕ ਤੇ ਪ੍ਰੇਰਕ ਆਯੋਜਨ

Admin User - Jan 10, 2026 07:57 PM
IMG

ਮਾਲੇਰਕੋਟਲਾ, 10 ਜਨਵਰੀ:

ਖੁਸ਼ੀ, ਉਮੀਦ ਅਤੇ ਸਮਾਜਿਕ ਬਦਲਾਅ ਦੇ ਪ੍ਰਤੀਕ ਤਿਉਹਾਰ ਲੋਹੜੀ ਮੌਕੇ ਖਿਦਮਤ ਐਨ.ਜੀ.ਓ ਵੱਲੋਂ “ਧੀਆਂ ਦੀ ਲੋਹੜੀ” ਦਾ ਵਿਸ਼ੇਸ਼ ਸਮਾਗਮ ਸਥਾਨਕ ਪੰਜਾਬ ਉਰਦੂ ਅਕਾਦਮੀ ਵਿਖੇ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅਤੇਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। 

ਡਾ. ਗੁਰਪ੍ਰੀਤ ਕੌਰ ਮਾਨ ਨੇ ਲੋਹੜੀ ਬਾਲ ਕੇ ਨਵਜੰਮੀਆਂ ਧੀਆਂ ਦੇ ਮਾਪਿਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਹਰ ਬੱਚਾ ਇੱਕ ਸਮਾਨ ਹੈ ਅਤੇ ਨਵੇਂ ਜਨਮੇ ਬੱਚਿਆਂ ਦੀ ਖੁਸ਼ੀ ਮਨਾਉਣਾ ਸਾਡੀ ਸੰਸਕ੍ਰਿਤੀ ਅਤੇ ਵਿਰਾਸਤ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਲੋਹੜੀ ਦੀ ਅੱਗ ਤੇਜ਼ ਬਲਦੀ ਹੈ, ਉਸੇ ਤਰ੍ਹਾਂ ਇਹ ਹਰ ਔਰਤ ਦੇ ਜੀਵਨ ਵਿੱਚ ਹਿੰਮਤ, ਆਤਮ-ਵਿਸ਼ਵਾਸ ਅਤੇ ਨਵੇਂ ਮੌਕਿਆਂ ਦੀ ਰੌਸ਼ਨੀ ਜਗਾਏ। ਡਾ. ਮਾਨ ਨੇ ਔਰਤਾਂ ਨੂੰ ਸਮਾਜਿਕ ਬੁਰਾਈਆਂ, ਖ਼ਾਸ ਕਰਕੇ ਨਸ਼ਿਆਂ ਦੇ ਖ਼ਿਲਾਫ਼ ਡਟ ਕੇ ਖੜ੍ਹਨ ਦਾ ਸੱਦਾ ਦਿੰਦਿਆਂ ਕਿਹਾ ਕਿ ਔਰਤਾਂ ਦੀ ਜਾਗਰੂਕਤਾ ਨਾਲ ਹੀ ਇੱਕ ਰੰਗਲਾ, ਖੁਸ਼ਹਾਲ ਅਤੇ ਨਸ਼ਾ-ਮੁਕਤ ਪੰਜਾਬ ਬਣਾਇਆ ਜਾ ਸਕਦਾ ਹੈ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਧੀਆਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਮਕਸਦ ਲਈ ਸਿੱਖਿਆ, ਸਿਹਤ ਅਤੇ ਸੁਰੱਖਿਆ ਨਾਲ ਜੁੜੀਆਂ ਕਈ ਲੋਕ-ਹਿੱਤ ਸਕੀਮਾਂ ਜ਼ਮੀਨੀ ਪੱਧਰ ‘ਤੇ ਲਾਗੂ ਕੀਤੀਆਂ ਜਾ ਰਹੀਆਂ ਹਨ।ਅਤੇ ਇਸ ਦਿਸ਼ਾ ਵਿੱਚ ਕਈ ਲੋਕ-ਹਿੱਤ ਸਕੀਮਾਂ ਅਤੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਔਰਤਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਇਕੱਠੇ ਹੋ ਕੇ ਅਵਾਜ਼ ਬੁਲੰਦ ਕਰਨ ਦਾ ਸੱਦਾ ਵੀ ਦਿੱਤਾ।

ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧੀਆਂ ਦੀ ਲੋਹੜੀ ਵਰਗੀਆਂ ਪਹਿਲਕਦਮੀਆਂ ਸਮਾਜ ਵਿੱਚ ਬਰਾਬਰੀ ਅਤੇ ਸਹੀ ਸੋਚ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਧੀ ਸਿੱਖਿਆ, ਖੇਡਾਂ, ਪ੍ਰਸ਼ਾਸਨ ਅਤੇ ਹਰ ਖੇਤਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਧੀਆਂ ਦੀ ਸਿੱਖਿਆ, ਸੁਰੱਖਿਆ ਅਤੇ ਸਵੈ-ਨਿਰਭਰਤਾ ਲਈ ਲਗਾਤਾਰ ਕੰਮ ਕਰ ਰਹੀ ਹੈ।              

  ਸਮਾਗਮ ਦੌਰਾਨ ਧੀਆਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ, ਰਿਵਾਇਤੀ ਲੋਹੜੀ ਗੀਤ ਗਾਏ ਗਏ ਅਤੇ ਲੋਕ-ਨਾਚਾਂ ਰਾਹੀਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਮੁੱਚੇ ਸਮਾਗਮ ਨੇ ਇਹ ਸਨੇਹਾ ਦਿੱਤਾ ਕਿ ਧੀਆਂ ਕਿਸੇ ਤੋਂ ਘੱਟ ਨਹੀਂ, ਸਗੋਂ ਸਮਾਜ ਦੀ ਅਸਲੀ ਤਾਕਤ ਹਨ ਅਤੇ ਉਨ੍ਹਾਂ ਦਾ ਜਸ਼ਨ ਮਨਾਉਣਾ ਸਾਡੇ ਸੱਭਿਆਚਾਰ ਦੀ ਖੂਬਸੂਰਤੀ ਹੈ। 

              ਇਸ ਮੌਕੇ ਵਿਧਾਇਕ ਮਾਲੇਰਕੋਟਲਾ ਦੀ ਸਰੀਕੇ ਹਯਾਤ ਫਰਿਆਲ ਰਹਿਮਾਨ, ਨਸਰੀਨ ਅਸ਼ਰਫ ਅਬਦੁੱਲਾ ਐਸ.ਡੀ.ਐਮ ਸੁਰਿੰਦਰ ਕੌਰ, ਡਾ ਮੁਹੰਮਦ ਇਦਰੀਸ, ਚੇਅਰਮੈਨ ਮਾਰਕਿਟ ਕਮੇਟੀ ਸੰਦੌੜ ਕਰਮਜੀਤ ਸਿੰਘ ਕੁਠਾਲਾ, ਜਿਲਾ ਸੰਗਠਨ ਇੰਚਾਰਜ ਸੰਤੌਖ ਸਿੰਘ, ਅਬਦੁੱਲ ਸ਼ਕੂਰ ਪ੍ਰਧਾਨ ਕਿਲਾ, ਅਬਦੁੱਲ ਲਤੀਫ ਪੱਪੂ, ਜ਼ਿਲਾ ਇੰਚਾਰਜ ਮਹਿਲਾ ਵਿੰਗ ਮਨਪ੍ਰੀਤ ਕੌਰ, ਮੁਹੰਮਦ ਹਨੀਫ, ਪ੍ਰਧਾਨ ਮਹਿਲਾ ਵਿੰਗ ਪਰਵੀਨ, ਜਿਲਾ ਪ੍ਰੀਸ਼ਦ ਮੈਂਬਰ ਕੁਲਵੀਰ ਕੌਰ, ਸੀਨੀਅਰ ਆਪ ਆਗੂ ਹਰਕੀਰਨ ਕੌਰ ਮੰਜੂ, ਬਲਾਕ ਸੰਮਤੀ ਮੈਂਬਰ ਸੈਦਾ ਪ੍ਰਵੀਨ, ਸਰਪੰਚ ਰਜੀਆ ਸੀਮਾਂ, ਪਰਮਜੀਤ ਕੌਰ, ਹਰਦੀਪ ਕੌਰ, ਬਲਾਕ ਪ੍ਰਧਾਨ ਅਬਦੁਲ ਹਲੀਮ, ਅਸਲਮ ਭੱਟੀ, ਸਾਬਰ ਅਲੀ ਰਤਨ, ਅਸ਼ਰਫ ਅਬਦੁੱਲਾ, ਯਾਸਰ ਅਰਫਾਤ, ਯਾਸੀਨ ਨੇਸਤੀ, ਮੁਹੰਮਦ ਨਦੀਮ, ਸ਼ਮਸਾਦ ਰਾਏ ਤੋਂ ਇਲਾਵਾ ਐਨ.ਜੀ.ਓ ਦੇ ਵਲੰਟੀਅਰ ਅਤੇ ਆਹੁਦੇਦਾਰ ਮੌਜੂਦ ਸਨ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.