IMG-LOGO
ਹੋਮ ਪੰਜਾਬ: ਮਨਰੇਗਾ ਬਚਾਓ ਸੰਗ੍ਰਾਮ ਰਾਹੀਂ ਕਾਂਗਰਸ ਦਾ ਸਰਕਾਰਾਂ ‘ਤੇ ਹਮਲਾ- ਮੈਂ...

ਮਨਰੇਗਾ ਬਚਾਓ ਸੰਗ੍ਰਾਮ ਰਾਹੀਂ ਕਾਂਗਰਸ ਦਾ ਸਰਕਾਰਾਂ ‘ਤੇ ਹਮਲਾ- ਮੈਂ ਮੁੱਖ ਮੰਤਰੀ ਦੀ ਦੌੜ 'ਚ ਨਹੀਂ: ਵੜਿੰਗ

Admin User - Jan 10, 2026 07:55 PM
IMG

ਰਾਜਪੁਰਾ/ਸੰਗਰੂਰ, 10 ਜਨਵਰੀ: ਪੰਜਾਬ ਕਾਂਗਰਸ ਵਿੱਚ ਧੜਾਬੰਦੀ ਸੰਬੰਧੀ ਚੱਲ ਰਹੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਹੈ ਕਿ ਇਸ ਵੇਲੇ ਪਾਰਟੀ ਵਿੱਚ ਕੋਈ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਇਸ ਨਾਕਾਬਿਲ ਅਤੇ ਭ੍ਰਿਸ਼ਟ ਸਰਕਾਰ ਤੋਂ ਸੂਬੇ ਨੂੰ ਮੁਕਤ ਕਰਵਾਉਣ ਲਈ ਪੂਰੀ ਮਿਹਨਤ ਕਰ ਰਿਹਾ ਹੈ।

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲਈ ਏਆਈਸੀਸੀ ਦੇ ਜਨਰਲ ਸਕੱਤਰ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ‘ਮਨਰੇਗਾ ਬਚਾਓ ਸੰਗ੍ਰਾਮ’ ਦੀਆਂ ਰੈਲੀਆਂ ਨੂੰ ਲੋਕਾਂ ਤੋਂ ਮਿਲ ਰਹੇ ਭਰਪੂਰ ਸਮਰਥਨ ਨੇ ਉਨ੍ਹਾਂ ਨੂੰ ਉਤਸਾਹਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਹ ਸੰਗ੍ਰਾਮ ਇਥੋਂ ਸ਼ੁਰੂ ਕਰਕੇ ਦੇਸ਼ ਭਰ ਵਿੱਚ ਅਗਵਾਈ ਹਾਸਿਲ ਕੀਤੀ ਹੈ।

ਬਘੇਲ ਨੇ ਜ਼ੋਰ ਦਿੰਦਿਆਂ ਕਿਹਾ ਕੀਤਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਦੀ ਤਰ੍ਹਾਂ ਅਜਿਹੇ ਗਰੀਬਾਂ ਅਤੇ ਹਾਸ਼ੀਏ ‘ਤੇ ਧੱਕੇ ਗਏ ਵਰਗਾਂ ਦੇ ਅਧਿਕਾਰਾਂ ਲਈ ਕੰਮ ਕਰਦੀ ਰਹੇਗੀ ਅਤੇ ਲੜਦੀ ਰਹੇਗੀ, ਜਿਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ। ਉਨ੍ਹਾਂ ਕਿਹਾ ਕਿ ਕਾਂਗਰਸ ਇਹ ਲੜਾਈ ਅੰਤ ਤੱਕ ਲੈ ਕੇ ਜਾਵੇਗੀ ਅਤੇ ਮਨਰੇਗਾ ਦੀ ਬਹਾਲੀ ਤੱਕ ਆਰਾਮ ਨਹੀਂ ਕਰੇਗੀ।

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਗੇ ਅਤੇ ਪ੍ਰਭਾਵਸ਼ਾਲੀ ਸ਼ਾਸਨ ਲਈ ਸਿਰਫ਼ ਕਾਂਗਰਸ ਵੱਲ ਹੀ ਉਮੀਦਾਂ ਨਾਲ ਦੇਖ ਰਹੇ ਹਨ।

ਅੱਜ ਇੱਥੇ ਹੋਈ ‘ਮਨਰੇਗਾ ਬਚਾਓ ਸੰਗ੍ਰਾਮ’ ਰੈਲੀ ਨੂੰ ਸੰਬੋਧਨ ਕਰਦਿਆਂ, ਪੰਜਾਬ ਕਾਂਗਰਸ ਪ੍ਰਧਾਨ ਨੇ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਕਿਸੇ ਵੀ ਕੀਮਤ ‘ਤੇ ਮਨਰੇਗਾ ਨੂੰ ਖਤਮ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਗਰੀਬ-ਪੱਖੀ ਅਤੇ ਦਲਿਤ-ਪੱਖੀ ਯੋਜਨਾ ਮਨਰੇਗਾ ਨੂੰ ਖਤਮ ਕਰਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜਦਕਿ ਪੰਜਾਬ ਵਿੱਚ ਆਪ ਸਰਕਾਰ ਵੀ ਘੱਟ ਨਹੀਂ ਹੈ, ਕਿਉਂਕਿ ਇਹ ਮਨਰੇਗਾ ਅਧੀਨ ਲੋਕਾਂ ਨੂੰ ਰੋਜ਼ਗਾਰ ਦੇਣ ਵਿੱਚ ਅਸਫਲ ਰਹੀ ਹੈ।

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਮਨਰੇਗਾ ਨੂੰ ਨਾ ਸਿਰਫ਼ ਭਾਰਤ ਵਿੱਚ, ਸਗੋਂ ਦੁਨੀਆ ਭਰ ਵਿੱਚ ਲੋਕਾਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਣ ਲਈ ਸਭ ਤੋਂ ਵਧੀਆ ਯੋਜਨਾ ਵਜੋਂ ਮੰਨਿਆ ਗਿਆ ਹੈ। ਪਿੰਡਾਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਲਈ ਸੰਵਿਧਾਨਕ ਅਧਿਕਾਰ ਤਹਿਤ ਸਾਲ ਵਿੱਚ 100 ਦਿਨਾਂ ਦਾ ਰੋਜ਼ਗਾਰ ਯਕੀਨੀ ਬਣਾਇਆ ਗਿਆ ਸੀ, ਲੇਕਿਨ ਹੁਣ ਮੋਦੀ ਸਰਕਾਰ ਨੇ ਉਹ ਅਧਿਕਾਰ ਵੀ ਖੋਹ ਲਿਆ ਹੈ ਅਤੇ ਰੋਜ਼ਗਾਰ ਦੇਣਾ ਜਾਂ ਨਾ ਦੇਣਾ, ਸਰਕਾਰ ਦੀ ਮਰਜ਼ੀ ਉੱਪਰ ਛੱਡ ਦਿੱਤਾ ਗਿਆ ਹੈ।

ਇਸ ਦੌਰਾਨ ‘ਮਨਰੇਗਾ ਬਚਾਓ ਸੰਗ੍ਰਾਮ’ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਲਈ ਲੋਕਾਂ ਦਾ ਧੰਨਵਾਦ ਕਰਦਿਆਂ, ਵੜਿੰਗ ਨੇ ਵਾਅਦਾ ਕੀਤਾ ਕਿ ਕਾਂਗਰਸ ਉਨ੍ਹਾਂ ਦੀ ਭਲਾਈ ਲਈ ਕੰਮ ਕਰੇਗੀ। ਉਨ੍ਹਾਂ ਨੇ ਪੰਜਾਬ ਕਾਂਗਰਸ ਵਿੱਚ ਕਥਿਤ ਧੜੇਬੰਦੀ ਸਬੰਧੀ ਖ਼ਬਰਾਂ ਦਾ ਮਖੌਲ ਉਡਾਇਆ ਅਤੇ ਮੁੱਖ ਮੰਤਰੀ ਦੇ ਅਹੁਦੇ ਲਈ ਪੰਜ ਦਾਅਵੇਦਾਰ ਹੋਣ ਦੀ ਗੱਲ ਕਰਨ ਵਾਲਿਆਂ ਉੱਪਰ ਤੰਜ ਕੱਸਦਿਆਂ, ਕਿਹਾ ਕਿ ਅਜਿਹਾ ਕੋਈ ਨਹੀਂ, ਕਿਉਂਕਿ ਸਭ ਦੀ ਇੱਛਾ ਪਾਰਟੀ ਨੂੰ ਜਿਤਾਉਣ ਦੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਦਾ ਫੈਸਲਾ ਹਾਈ ਕਮਾਂਡ ਕਰੇਗੀ ਅਤੇ ਇਸ ਗੱਲ ਉੱਪਰ ਵੀ ਜੋਰ ਦਿੱਤਾ ਕਿ ਉਹ ਖੁਦ ਮੁੱਖ ਮੰਤਰੀ ਦੀ ਦੌੜ ਵਿੱਚ ਨਹੀਂ ਹਨ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਲਈ ਲੜਨਾ ਚਾਹੁੰਦੇ ਹਨ, ਨਸ਼ਿਆਂ ਤੇ ਗੈਂਗਸਟਰਾਂ ਦੇ ਖ਼ਿਲਾਫ਼ ਲੜਨਾ ਚਾਹੁੰਦਾ ਹਨ, ਅਤੇ ਉਹ ਮੁੱਖ ਮੰਤਰੀ ਦੀ ਕੁਰਸੀ ਲਈ ਨਹੀਂ ਲੜ ਰਹੇ।

ਇਸ ਮੌਕੇ ਬੋਲਦਿਆਂ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੀ ਹਵਾ ਵਗਣੀ ਸ਼ੁਰੂ ਹੋ ਚੁੱਕੀ ਹੈ। 


ਉਨ੍ਹਾਂ ਪਿਛਲੇ ਤਿੰਨ ਦਿਨਾਂ ਦੌਰਾਨ ਕਾਂਗਰਸ ਦੀਆਂ ਰੈਲੀਆਂ ਵਿੱਚ ਲੋਕਾਂ ਦੀ ਭਾਰੀ ਹਾਜ਼ਰੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਕਾਂਗਰਸ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਕੰਮ ਕਰੇਗੀ।


ਬਾਜਵਾ ਨੇ ਵਾਅਦਾ ਕੀਤਾ ਕਿ 2027 ਵਿੱਚ ਪੰਜਾਬ ਵਿੱਚ ਬਣਨ ਵਾਲੀ ਕਾਂਗਰਸ ਸਰਕਾਰ ਮਨਰੇਗਾ ਲਈ ਬਜਟ ਵਿੱਚ ਵਿਸ਼ੇਸ਼ ਪ੍ਰਬੰਧ ਕਰੇਗੀ, ਤਾਂ ਜੋ ਪਿੰਡਾਂ ਦੇ ਗਰੀਬ ਅਤੇ ਪਿੱਛੜੇ ਵਰਗਾਂ ਨੂੰ ਰੋਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਤੋਂ ਹੁਣ ਕਿਸੇ ਨੂੰ ਵੀ ਕੋਈ ਉਮੀਦ ਨਹੀਂ ਰਹੀ ਹੈ।


ਉਨ੍ਹਾਂ ਨੇ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਬਿਗੜਦੀ ਹਾਲਤ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ, ਗੈਂਗਸਟਰਾਂ ਵੱਲੋਂ ਆਏ ਦਿਨ ਹੋ ਰਹੀਆਂ ਹੱਤਿਆਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਕਾਂਗਰਸ ਨੇ ਪੰਜਾਬ ਤੋਂ ਦਹਿਸ਼ਤਗਰਦੀ ਦਾ ਖਾਤਮਾ ਕੀਤਾ ਸੀ, ਠੀਕ ਉਸੇ ਤਰ੍ਹਾਂ ਕਾਂਗਰਸ ਸਰਕਾਰ ਇਕ ਮਹੀਨੇ ਵਿੱਚ ਗੈਂਗਸਟਰਾਂ ਦਾ ਖਾਤਮਾ ਕਰੇਗੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹਰ ਮੋਰਚੇ ‘ਤੇ ਨਾਕਾਮ ਸਾਬਤ ਹੋਈ ਹੈ।


ਸੰਗਰੂਰ ਵਿੱਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ, ਕਾਂਗਰਸ ਦੇ ਸੀਨੀਅਰ ਆਗੂ ਅਤੇ ਏਆਈਸੀਸੀ ਦੇ ਜੁਆਇੰਟ ਖ਼ਜ਼ਾਂਚੀ ਵਿਜੈ ਇੰਦਰ ਸਿੰਗਲਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕਿਸੇ ਵੀ ਕੀਮਤ ‘ਤੇ ਭਾਜਪਾ ਨੂੰ ਸਮਾਜ ਦੇ ਗਰੀਬ ਅਤੇ ਹਾਸੀਏ ‘ਤੇ ਰਹਿੰਦੇ ਵਰਗਾਂ ਦੀ ਰੋਜ਼ੀ-ਰੋਟੀ ਖੋਹੁਣ ਦੀ ਇਜਾਜ਼ਤ ਨਹੀਂ ਦੇਵੇਗੀ।


ਇਸ ਮੌਕੇ ਮੌਜੂਦ ਪ੍ਰਮੁੱਖ ਆਗੂਆਂ ਵਿੱਚ ਸ੍ਰੀਮਤੀ ਰਾਜਿੰਦਰ ਕੌਰ ਭੱਠਲ, ਸੁਖਜਿੰਦਰ ਸਿੰਘ ਰੰਧਾਵਾ, ਡਾ. ਅਮਰ ਸਿੰਘ, ਡਾ. ਗਾਂਧੀ ਐਮਪੀ, ਅਰੁਣਾ ਚੌਧਰੀ ਵਿਰੋਧੀ ਧਿਰ ਦੇ ਡਿਪਟੀ ਲੀਡਰ, ਹੀਨਾ ਕਾਵਰੇ, ਰਵਿੰਦਰ ਦਲਵੀ, ਸੂਰਜ ਠਾਕੁਰ, ਕੈਪਟਨ ਸੰਦੀਪ ਸੰਧੂ, ਜੱਸੀ ਖੰਗੂੜਾ, ਸਾਧੂ ਸਿੰਘ ਸਾਬਕਾ ਮੰਤਰੀ, ਕੁਲਜੀਤ ਸਿੰਘ ਨਾਗਰਾ ਸਾਬਕਾ ਵਿਧਾਇਕ, ਮੁਹੰਮਦ ਸਦੀਕ ਸਾਬਕਾ ਐਮਪੀ, ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਮੰਤਰੀ, ਸ਼੍ਰੀਮਤੀ ਰਾਜ਼ੀਆ ਸੁਲਤਾਨਾ, ਰਾਜਿੰਦਰ ਸਿੰਘ ਸਾਬਕਾ ਵਿਧਾਇਕ, ਸੁਖਪਾਲ ਸਿੰਘ ਖਹਿਰਾ ਵਿਧਾਇਕ, ਹਰਦਿਆਲ ਸਿੰਘ ਕੰਬੋਜ ਸਾਬਕਾ ਵਿਧਾਇਕ, ਮਦਨ ਲਾਲ ਜਲਾਲਪੁਰ ਸਾਬਕਾ ਵਿਧਾਇਕ, ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ, ਮੋਹਿਤ ਮੋਹਿੰਦਰਾ ਪ੍ਰਧਾਨ ਪੰਜਾਬ ਯੂਥ ਕਾਂਗਰਸ, ਰਾਕੇਸ਼ ਪਾਂਡੇ, ਪਵਨ ਦੀਵਾਨ, ਅਨਿਲ ਜੋਸ਼ੀ, ਸੁਖਵਿੰਦਰ ਸਿੰਘ ਡੈਨੀ ਸਾਬਕਾ ਵਿਧਾਇਕ, ਦਲਵੀਰ ਸਿੰਘ ਗੋਲਡੀ ਸਾਬਕਾ ਵਿਧਾਇਕ, ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਅਤੇ ਜਿਲ੍ਹਾ ਕਾਂਗਰਸ ਪ੍ਰਧਾਨ, ਦੁਰਲਭ ਸਿੰਘ ਸਿੱਧੂ, ਕਮਲਦੀਪ ਧਾਲੀਵਾਲ, ਜਗਦੇਵ ਸਿੰਘ ਗਾਗਾ, ਸੁਰਿੰਦਰਪਾਲ ਸਿੰਘ ਸੀਬੀਆ, ਰਣਵੀਰ ਕੌਰ ਮੀਆਂ, ਰਾਜਬਖ਼ਸ਼ ਕੰਬੋਜ, ਸਮਿਤ ਸਿੰਘ, ਗੁਰਜੋਤ ਸਿੰਘ ਢੀਂਡਸਾ, ਜਸਵਿੰਦਰ ਸਿੰਘ ਧੀਮਾਨ, ਹਰਿੰਦਰ ਸਿੰਘ ਹੈਰੀ ਮਾਨ, ਮਮਤਾ ਦੱਤਾ ਸਣੇ ਹੋਰ ਆਗੂ ਸ਼ਾਮਲ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.