ਤਾਜਾ ਖਬਰਾਂ
ਬਾਲੀਵੁੱਡ ਦੀ ਮਸ਼ਹੂਰ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਘਰ ਖੁਸ਼ੀਆਂ ਨੇ ਨਵਾਂ ਰੰਗ ਭਰ ਦਿੱਤਾ ਹੈ। 7 ਨਵੰਬਰ ਨੂੰ ਮਾਂ–ਬਾਪ ਬਣਨ ਦੀ ਖੁਸ਼ਖ਼ਬਰੀ ਸਾਂਝੀ ਕਰਨ ਤੋਂ ਬਾਅਦ, ਹੁਣ ਲਗਭਗ ਦੋ ਮਹੀਨੇ ਬਾਅਦ ਜੋੜੇ ਨੇ ਆਪਣੇ ਲਾਡਲੇ ਪੁੱਤਰ ਦਾ ਨਾਮ ਵੀ ਫੈਨਜ਼ ਨਾਲ ਸਾਂਝਾ ਕਰ ਦਿੱਤਾ ਹੈ।
ਕੈਟਰੀਨਾ ਅਤੇ ਵਿੱਕੀ ਨੇ ਸੋਸ਼ਲ ਮੀਡੀਆ ‘ਤੇ ਇੱਕ ਸਾਂਝੀ ਪੋਸਟ ਰਾਹੀਂ ਆਪਣੇ ਪੁੱਤਰ ਦਾ ਨਾਮ ਵਿਹਾਨ ਕੌਸ਼ਲ ਦੱਸਿਆ। ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਉਨ੍ਹਾਂ ਤੱਕ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਦੀ ਦੁਨੀਆ ਇੱਕ ਪਲ ਵਿੱਚ ਬਦਲ ਗਈ ਹੈ। ਜੋੜੇ ਨੇ ਇਸ ਨਵੇਂ ਅਧਿਆਇ ਲਈ ਰੱਬ ਦਾ ਦਿਲੋਂ ਧੰਨਵਾਦ ਵੀ ਕੀਤਾ।
ਵਿਹਾਨ ਇੱਕ ਸੰਸਕ੍ਰਿਤ ਨਾਮ ਹੈ, ਜਿਸਦਾ ਅਰਥ ਹੈ ਸਵੇਰ ਦੀ ਸ਼ੁਰੂਆਤ, ਨਵੀਂ ਉਮੀਦ ਅਤੇ ਰੌਸ਼ਨੀ ਦੀ ਪਹਿਲੀ ਕਿਰਨ। ਇਹ ਨਾਮ ਨਵੀਂ ਜ਼ਿੰਦਗੀ, ਸਕਾਰਾਤਮਕ ਸੋਚ ਅਤੇ ਚਮਕਦੇ ਭਵਿੱਖ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਜਿਵੇਂ ਹੀ ਇਹ ਪੋਸਟ ਸਾਹਮਣੇ ਆਈ, ਸੋਸ਼ਲ ਮੀਡੀਆ ‘ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪ੍ਰਸ਼ੰਸਕਾਂ ਨੇ ਕਮੈਂਟ ਕਰਕੇ ਵਿਹਾਨ ਲਈ ਪਿਆਰ ਅਤੇ ਅਸੀਸਾਂ ਭੇਜੀਆਂ। ਕਈਆਂ ਨੇ ਇਸ ਨਾਮ ਨੂੰ ਬਹੁਤ ਖੂਬਸੂਰਤ ਦੱਸਿਆ, ਜਦਕਿ ਹੋਰਾਂ ਨੇ ਨੰਨੇ ਮਹਿਮਾਨ ਲਈ ਦਿਲਾਂ ਵਾਲੇ ਇਮੋਜੀ ਅਤੇ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ।
Get all latest content delivered to your email a few times a month.