IMG-LOGO
ਹੋਮ ਅੰਤਰਰਾਸ਼ਟਰੀ: ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਕਾਰਵਾਈ: ਮਾਦੁਰੋ ਦਾ ਸ਼ਾਸਨ 30 ਮਿੰਟਾਂ...

ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਕਾਰਵਾਈ: ਮਾਦੁਰੋ ਦਾ ਸ਼ਾਸਨ 30 ਮਿੰਟਾਂ ਵਿੱਚ ਖ਼ਤਮ, ਰਾਸ਼ਟਰਪਤੀ ਟਰੰਪ ਨੇ ਦਿੱਤੀ ਮਨਜ਼ੂਰੀ

Admin User - Jan 04, 2026 10:22 AM
IMG

ਅਮਰੀਕੀ ਫੌਜ ਨੇ ਇੱਕ ਵੱਡੇ ਅਤੇ ਗੁਪਤ ਆਪ੍ਰੇਸ਼ਨ, ਜਿਸਨੂੰ 'ਐਬਸੋਲਿਊਟ ਰਿਜ਼ੌਲਵ' ਨਾਮ ਦਿੱਤਾ ਗਿਆ, ਤਹਿਤ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰੇਸ ਨੂੰ ਗ੍ਰਿਫ਼ਤਾਰ ਕਰਕੇ ਮਾਦੁਰੋ ਦੇ ਸ਼ਾਸਨ ਦਾ ਕੁਝ ਹੀ ਘੰਟਿਆਂ ਵਿੱਚ ਅੰਤ ਕਰ ਦਿੱਤਾ। ਇਹ ਪੂਰਾ ਆਪ੍ਰੇਸ਼ਨ 30 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਨੇਪਰੇ ਚੜ੍ਹ ਗਿਆ, ਜਿਸਦੀ ਯੋਜਨਾ ਕਈ ਮਹੀਨਿਆਂ ਤੋਂ ਬਣਾਈ ਜਾ ਰਹੀ ਸੀ।


ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਸਵੇਰੇ ਜਦੋਂ ਸੋਸ਼ਲ ਮੀਡੀਆ 'ਤੇ ਆਪਣੀ ਸਿਹਤ ਬਾਰੇ ਪੋਸਟ ਕਰ ਰਹੇ ਸਨ, ਉਸੇ ਸਮੇਂ ਵੈਨੇਜ਼ੁਏਲਾ ਦੇ ਆਗੂ ਖਿਲਾਫ ਇਹ ਵੱਡਾ ਫੌਜੀ ਅਭਿਆਨ ਆਪਣੇ ਅੰਤਿਮ ਪੜਾਅ 'ਤੇ ਪਹੁੰਚ ਚੁੱਕਾ ਸੀ। ਸੀਬੀਐਸ ਨਿਊਜ਼ ਦੀ ਰਿਪੋਰਟ ਅਨੁਸਾਰ, ਟਰੰਪ ਵੱਲੋਂ ਰਾਤ 10:46 ਵਜੇ (ਈਟੀ) ਮਿਸ਼ਨ ਨੂੰ ਅਧਿਕਾਰਤ ਕਰਨ ਤੋਂ ਬਾਅਦ ਕਾਰਵਾਈ ਰਾਤੋ-ਰਾਤ ਸ਼ੁਰੂ ਕੀਤੀ ਗਈ।


ਗੁਪਤ ਯੋਜਨਾਬੰਦੀ ਅਤੇ ਅਭਿਆਸ

ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ 'ਐਬਸੋਲਿਊਟ ਰਿਜ਼ੌਲਵ' ਮੁਹਿੰਮ ਦੀ ਯੋਜਨਾਬੰਦੀ ਅਤੇ ਅਭਿਆਸ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ। ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਇਸ ਬਾਰੇ ਦੱਸਿਆ, "ਅਸੀਂ ਸੋਚਦੇ ਹਾਂ, ਯੋਜਨਾ ਬਣਾਉਂਦੇ ਹਾਂ, ਸਿਖਲਾਈ ਦਿੰਦੇ ਹਾਂ, ਅਭਿਆਸ ਕਰਦੇ ਹਾਂ, ਸਮੀਖਿਆ ਕਰਦੇ ਹਾਂ, ਅਤੇ ਫਿਰ ਵਾਰ-ਵਾਰ ਅਭਿਆਸ ਕਰਦੇ ਹਾਂ। ਇਸ ਨੂੰ ਸਹੀ ਕਰਨ ਲਈ ਨਹੀਂ, ਸਗੋਂ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਕੋਈ ਗਲਤੀ ਨਾ ਕਰੀਏ।"


ਟਰੰਪ ਨੇ ਖੁਲਾਸਾ ਕੀਤਾ ਕਿ ਅਭਿਆਸ ਲਈ ਮਾਦੁਰੋ ਦੇ ਨਿਵਾਸ ਦੀ ਇੱਕ ਹੂ-ਬਹੂ ਨਕਲ ਤਿਆਰ ਕੀਤੀ ਗਈ ਸੀ। ਉਨ੍ਹਾਂ ਕਿਹਾ, "ਉਨ੍ਹਾਂ ਨੇ ਸੱਚੀ ਅਜਿਹਾ ਘਰ ਬਣਾਇਆ ਜੋ ਪੂਰੀ ਤਰ੍ਹਾਂ ਉਸ ਦੇ ਘਰ ਵਰਗਾ ਸੀ... ਸਭ ਕੁਝ ਇੱਕੋ ਜਿਹਾ ਸੀ, ਹਰ ਜਗ੍ਹਾ ਉਹੀ ਸਟੀਲ ਲੱਗਿਆ ਹੋਇਆ ਸੀ।"


ਹਮਲੇ ਦੀ ਰਣਨੀਤੀ:

ਹਮਲੇ ਤੋਂ ਪਹਿਲਾਂ ਦੇ ਦਿਨਾਂ ਵਿੱਚ, ਅਮਰੀਕੀ ਫੌਜ ਨੇ ਚੁੱਪ-ਚਾਪ ਵੈਨੇਜ਼ੁਏਲਾ ਦੇ ਤੱਟ ਤੋਂ ਆਪਣੀ ਮੌਜੂਦਗੀ ਵਧਾਈ। ਖੁਫੀਆ ਏਜੰਸੀਆਂ ਨੇ ਮਾਦੁਰੋ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ 'ਤੇ ਨੇੜਿਓਂ ਨਜ਼ਰ ਰੱਖੀ। ਐਸੋਸੀਏਟਿਡ ਪ੍ਰੈਸ ਅਨੁਸਾਰ, ਅਧਿਕਾਰੀਆਂ ਨੇ ਮਾਦੁਰੋ ਦੇ ਠਿਕਾਣਿਆਂ, ਆਦਤਾਂ ਅਤੇ ਇੱਥੋਂ ਤੱਕ ਕਿ ਉਸ ਦੇ ਪਾਲਤੂ ਜਾਨਵਰਾਂ ਅਤੇ ਕੱਪੜਿਆਂ ਵਰਗੇ ਵੇਰਵੇ ਵੀ ਇਕੱਠੇ ਕੀਤੇ।


ਬਿਜਲੀ ਕੱਟ: ਟਰੰਪ ਨੇ ਦੱਸਿਆ ਕਿ ਮਾਦੁਰੋ ਨੂੰ ਬਾਹਰ ਕੱਢਣ ਦੀ ਕਾਰਵਾਈ ਦੌਰਾਨ ਵੈਨੇਜ਼ੁਏਲਾ ਦੇ ਇੱਕ ਸ਼ਹਿਰ ਵਿੱਚ ਲਗਭਗ ਸਾਰੀ ਬਿਜਲੀ ਕੱਟ ਦਿੱਤੀ ਗਈ ਸੀ।


ਹਵਾਈ ਦਾਖਲਾ: ਬਲੂਮਬਰਗ ਦੀ ਰਿਪੋਰਟ ਅਨੁਸਾਰ, ਅਮਰੀਕੀ ਫੌਜਾਂ ਵੱਲੋਂ ਵੈਨੇਜ਼ੁਏਲਾ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਅਯੋਗ ਕਰਨ ਤੋਂ ਬਾਅਦ 150 ਤੋਂ ਵੱਧ ਅਮਰੀਕੀ ਜਹਾਜ਼ ਵੈਨੇਜ਼ੁਏਲਾ ਦੇ ਹਵਾਈ ਖੇਤਰ ਵਿੱਚ ਦਾਖਲ ਹੋਏ।


ਖੋਜ ਤੋਂ ਬਚਾਅ: ਹੈਲੀਕਾਪਟਰ ਖੋਜ ਤੋਂ ਬਚਣ ਲਈ ਪਾਣੀ ਦੀ ਸਤ੍ਹਾ ਦੇ ਬਹੁਤ ਨੇੜੇ ਉੱਡ ਰਹੇ ਸਨ।


ਡੈਲਟਾ ਫੋਰਸ: ਆਰਮੀ ਡੈਲਟਾ ਫੋਰਸ ਕਮਾਂਡੋਜ਼ ਨੂੰ ਉਸ ਫੌਜੀ ਅੱਡੇ 'ਤੇ ਏਅਰਲਿਫਟ ਕੀਤਾ ਗਿਆ ਜਿੱਥੇ ਮਾਦੁਰੋ ਠਹਿਰਿਆ ਹੋਇਆ ਸੀ।


ਮਾਦੁਰੋ ਦੀ ਗ੍ਰਿਫ਼ਤਾਰੀ:

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਫੜਨ ਲਈ ਟੀਮ ਸਟੀਲ ਦੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਈ। ਟਰੰਪ ਨੇ ਦੱਸਿਆ ਕਿ ਮਾਦੁਰੋ ਇੱਕ ਸੁਰੱਖਿਅਤ ਕਮਰੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। "ਉਹ ਦਰਵਾਜ਼ੇ ਤੱਕ ਪਹੁੰਚ ਗਿਆ, ਪਰ ਉਹ ਇਸ ਨੂੰ ਬੰਦ ਨਹੀਂ ਕਰ ਸਕਿਆ।" ਟਰੰਪ ਨੇ ਅੱਗੇ ਕਿਹਾ ਕਿ ਫੌਜਾਂ ਕੋਲ ਲੋੜ ਪੈਣ 'ਤੇ ਸਟੀਲ ਕੱਟਣ ਲਈ ਵੱਡੇ ਬਲੋਟਾਰਚ ਮੌਜੂਦ ਸਨ। ਰਾਜਧਾਨੀ ਵਿੱਚ ਘੱਟੋ-ਘੱਟ ਸੱਤ ਧਮਾਕੇ ਸੁਣੇ ਗਏ।


ਗ੍ਰਿਫ਼ਤਾਰੀ ਤੋਂ ਬਾਅਦ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਹੈਲੀਕਾਪਟਰ ਰਾਹੀਂ ਇੱਕ ਅਮਰੀਕੀ ਜੰਗੀ ਜਹਾਜ਼ ਵਿੱਚ ਲਿਜਾਇਆ ਗਿਆ ਅਤੇ ਫਿਰ ਅਮਰੀਕਾ ਲਿਆਂਦਾ ਗਿਆ। ਮਾਦੁਰੋ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਹੱਥ ਬੰਨ੍ਹੇ ਹੋਏ ਹਨ। ਟਰੰਪ ਪ੍ਰਸ਼ਾਸਨ ਨਿਊਯਾਰਕ ਵਿੱਚ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ।


 ਟਰੰਪ ਨੇ ਦੱਸਿਆ ਕਿ ਕੁਝ ਅਮਰੀਕੀ ਫੌਜੀ ਜ਼ਖਮੀ ਹੋਏ ਹਨ, ਪਰ ਕੋਈ ਵੀ ਮਾਰਿਆ ਨਹੀਂ ਗਿਆ। ਇਸ ਦੇ ਉਲਟ, ਵੈਨੇਜ਼ੁਏਲਾ ਦੀ ਉਪ ਰਾਸ਼ਟਰਪਤੀ ਡੇਲਸੀ ਰੋਡਰਿਗੇਜ ਨੇ ਦਾਅਵਾ ਕੀਤਾ ਹੈ ਕਿ ਹਮਲੇ ਦੌਰਾਨ ਆਮ ਨਾਗਰਿਕਾਂ ਅਤੇ ਫੌਜੀਆਂ ਦੀ ਮੌਤ ਹੋਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.