ਤਾਜਾ ਖਬਰਾਂ
ਮੋਗਾ:- ( ਹਰਪਾਲ ਸਹਾਰਨ) ਮੋਗਾ ਤੋਂ ਮੰਦ ਭਾਗੀ ਖਬਰ ਆ ਰਹੀ ਹੈ ਕਿ ਮੋਗਾ ਜਿਲੇ ਦੇ ਪਿੰਡ ਭਿੰਡਰ ਖੁਰਦ ਵਿਖੇ ਇੱਕ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਅੱਜ ਸਵੇਰੇ ਤੜਕਸਾਰ ਅੰਨੇ ਵਾਹ ਗੋੜੀਆਂ ਚਲਾ ਕੇ ਉਸ ਸਮੇਂ ਕਤਲ ਕਰ ਦਿੱਤਾ ਜਦੋਂ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਪਿੰਡ ਦੀ ਫਿਰਨੀ ਤੇ ਡਿਊਟੀ ਤੇ ਜਾਣ ਲਈ ਪੁੱਜਿਆ ਸੀ ।
ਮਿਰਤਕ ਦਾ ਨਾਮ ਉਮਰਸੀਰ ਸਿੰਘ ਸੀਰਾ ਦੱਸਿਆ ਜਾ ਰਿਹਾ ਹੈ ਅਤੇ ਉਹ ਮੋਗਾ ਵਿਖੇ ਨੈਸਲੇ ਫੈਕਟਰੀ ਵਿੱਚ ਮੁਲਾਜ਼ਮ ਸੀ ਅਤੇ ਯੂਨੀਅਨ ਦਾ ਆਗੂ ਵੀ ਦੱਸਿਆ ਜਾ ਰਿਹਾ ਹੈ। ਅਣਪਛਾਤੇ ਹਮਲਾਵਰਨ ਵੱਲੋਂ ਇਸ ਸਮੇਂ 20 ਤੋਂ 25 ਗੋਲੀਆਂ ਉਸਦੇ ਮਾਰੀਆਂ ਹਨ । ਭਾਵੇਂ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਪਰ ਫਿਲਹਾਲ ਪੁਲਿਸ ਕੁਝ ਦੱਸਣ ਨੂੰ ਤਿਆਰ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਦੀ ਜਾਂਚ ਚੱਲ ਰਹੀ ਹੈ ਕਿ ਆਖਰ ਕੌਣ ਹਨ ਹਮਲਾਵਰ । ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਇਲਾਕੇ ਵਿੱਚ ਨਾਕੇਬੰਦੀ ਕਰ ਦਿੱਤੀ ਗਈ ਹੈ।
Get all latest content delivered to your email a few times a month.