ਤਾਜਾ ਖਬਰਾਂ
ਲੁਧਿਆਣਾ ਦੇ ਜੀਵਨ ਨਗਰ ਇਲਾਕੇ ਵਿੱਚ ਰਹਿਣ ਵਾਲੀ ਇੱਕ ਕਿੰਨਰ ਵੱਲੋਂ ਪਿਆਰ ਵਿੱਚ ਧੋਖਾ ਮਿਲਣ ਤੋਂ ਬਾਅਦ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕਿੰਨਰ, ਜਿਸਦਾ ਨਾਮ ਅਦਿਤੀ ਦੱਸਿਆ ਜਾ ਰਿਹਾ ਹੈ, ਨੂੰ ਉਸਦੇ ਸਾਥੀਆਂ ਵੱਲੋਂ ਗੰਭੀਰ ਹਾਲਤ ਵਿੱਚ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਅਦਿਤੀ ਅਤੇ ਉਸਦੇ ਸਾਥੀਆਂ ਦਾ ਆਰੋਪ ਹੈ ਕਿ ਉਸਦੇ ਗੋਲਡੀ ਨਾਮਕ ਨੌਜਵਾਨ ਨਾਲ ਪਿਛਲੇ ਕਰੀਬ ਇੱਕ ਸਾਲ ਤੋਂ ਪ੍ਰੇਮ ਸੰਬੰਧ ਸਨ। ਦੋਸ਼ ਲਾਇਆ ਗਿਆ ਹੈ ਕਿ ਗੋਲਡੀ ਵੱਲੋਂ ਅਦਿਤੀ ਨਾਲ ਲਗਾਤਾਰ ਸਰੀਰਕ ਸੰਬੰਧ ਬਣਾਏ ਗਏ ਅਤੇ ਉਸਨੂੰ ਵਿਆਹ ਦੇ ਸੁਪਨੇ ਵੀ ਦਿਖਾਏ ਗਏ। ਅਦਿਤੀ ਦਾ ਕਹਿਣਾ ਹੈ ਕਿ ਗੋਲਡੀ ਨੇ ਉਸਨੂੰ ਕਿਹਾ ਸੀ ਕਿ ਜੇ ਉਹ ਜੈਂਡਰ ਚੇਂਜ ਸਰਜਰੀ ਕਰਵਾ ਲਏ ਤਾਂ ਦੋਵੇਂ ਵਿਆਹ ਕਰ ਲੈਣਗੇ।
ਇਸ ਭਰੋਸੇ ‘ਤੇ ਅਦਿਤੀ ਨੇ ਆਪਣੇ ਕੋਲੋਂ ਕਰੀਬ ਪੰਜ ਤੋਂ ਛੇ ਲੱਖ ਰੁਪਏ ਖਰਚ ਕਰਕੇ ਕਈ ਸਰਜਰੀਆਂ ਕਰਵਾਈਆਂ। ਪਰ ਜਦੋਂ ਸਰਜਰੀਆਂ ਤੋਂ ਬਾਅਦ ਉਹ ਪੂਰੀ ਤਰ੍ਹਾਂ ਔਰਤ ਬਣ ਗਈ, ਤਾਂ ਗੋਲਡੀ ਵੱਲੋਂ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਅਦਿਤੀ ਦਾ ਇਹ ਵੀ ਦੋਸ਼ ਹੈ ਕਿ ਗੋਲਡੀ ਦੇ ਪਰਿਵਾਰਕ ਮੈਂਬਰ ਅਤੇ ਉਸਦੇ ਦੋਸਤ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਬਹੁਤ ਟੁੱਟ ਗਈ।
ਇਸ ਤਣਾਅ ਅਤੇ ਡਰ ਦੇ ਮਾਹੌਲ ‘ਚ ਅਦਿਤੀ ਨੇ ਜਹਰੀਲੀ ਚੀਜ਼ ਖਾ ਕੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਸਮੇਂ ‘ਤੇ ਸਾਥੀਆਂ ਦੀ ਮਦਦ ਨਾਲ ਉਸਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ।
ਦੂਜੇ ਪਾਸੇ, ਜਦੋਂ ਇਸ ਮਾਮਲੇ ‘ਚ ਗੋਲਡੀ ਨਾਲ ਫੋਨ ਰਾਹੀਂ ਸੰਪਰਕ ਕੀਤਾ ਗਿਆ, ਤਾਂ ਉਸਨੇ ਮੰਨਿਆ ਕਿ ਉਹ ਅਦਿਤੀ ਨਾਲ ਕਰੀਬ ਇੱਕ ਸਾਲ ਤੱਕ ਰਿਲੇਸ਼ਨ ਵਿੱਚ ਰਿਹਾ ਅਤੇ ਦੋਹਾਂ ਵਿਚਕਾਰ ਸਰੀਰਕ ਸੰਬੰਧ ਵੀ ਬਣੇ। ਹਾਲਾਂਕਿ, ਉਸਨੇ ਸਰਜਰੀ ਕਰਵਾਉਣ ਜਾਂ ਵਿਆਹ ਦੇ ਕਿਸੇ ਵੀ ਵਾਅਦੇ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੋਲਡੀ ਦਾ ਕਹਿਣਾ ਹੈ ਕਿ ਪਹਿਲਾਂ ਉਹ ਅਦਿਤੀ ਨੂੰ ਪੈਸੇ ਦਿੰਦਾ ਸੀ, ਪਰ ਬਾਅਦ ਵਿੱਚ ਅਦਿਤੀ ਨੇ ਪੈਸੇ ਲੈਣੇ ਬੰਦ ਕਰ ਦਿੱਤੇ।
ਉੱਥੇ ਹੀ, ਜੀਵਨ ਨਗਰ ਪੁਲਿਸ ਚੌਂਕੀ ਦੇ ਇੰਚਾਰਜ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਅਦਿਤੀ ਵੱਲੋਂ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ। ਫਿਲਹਾਲ ਉਹ ਹਸਪਤਾਲ ਵਿੱਚ ਦਾਖਲ ਹੈ, ਜਿਸ ਕਾਰਨ ਉਸਦੇ ਬਿਆਨ ਦਰਜ ਨਹੀਂ ਹੋ ਸਕੇ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕਰਕੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.