ਤਾਜਾ ਖਬਰਾਂ
ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸਵਿਟਜ਼ਰਲੈਂਡ ਤੋਂ ਇੱਕ ਵੱਡੀ ਦੁਖਦ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਮਸ਼ਹੂਰ ਐਲਪਾਈਨ ਸਕੀ ਰਿਜ਼ੋਰਟ ਦੇ ਬਾਰ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਭਿਆਨਕ ਧਮਾਕੇ ਦੀ ਲਪੇਟ ਵਿੱਚ ਆਉਣ ਨਾਲ ਕਈ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਧਮਾਕੇ ਦੇ ਕਾਰਨ ਅਣਜਾਣ
ਸਵਿਟਜ਼ਰਲੈਂਡ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਕ੍ਰਾਂਸ ਮੋਂਟਾਨਾ (Crans Montana) ਦੇ ਲਗਜ਼ਰੀ ਐਲਪਾਈਨ ਸਕੀ ਰਿਜ਼ੋਰਟ ਦੇ ਬਾਰ ਵਿੱਚ ਧਮਾਕਾ ਹੋਇਆ, ਜਿਸ ਕਾਰਨ ਕਈ ਲੋਕ ਮਾਰੇ ਗਏ ਅਤੇ ਹੋਰ ਜ਼ਖਮੀ ਹੋਏ ਹਨ।
ਦੱਖਣ-ਪੱਛਮੀ ਸਵਿਟਜ਼ਰਲੈਂਡ ਦੇ ਵਾਲਿਸ ਕੈਂਟਨ ਵਿੱਚ ਪੁਲਿਸ ਦੇ ਬੁਲਾਰੇ, ਗੇਟਾਨ ਲੈਥੀਅਨ (Gaëtan Lathion) ਨੇ ਦੱਸਿਆ, "ਅਣਜਾਣ ਕਾਰਨਾਂ ਕਰਕੇ ਧਮਾਕਾ ਹੋਇਆ ਹੈ।"
ਉਨ੍ਹਾਂ ਨੇ ਦੱਸਿਆ ਕਿ ਇਹ ਧਮਾਕਾ 'ਲੇ ਕੌਂਸਟੇਲੇਸ਼ਨ' (Le Constellation) ਨਾਮ ਦੇ ਇੱਕ ਬਾਰ ਵਿੱਚ ਹੋਇਆ। ਇਹ ਬਾਰ ਸਥਾਨਕ ਲੋਕਾਂ ਅਤੇ ਸੈਲਾਨੀਆਂ ਦੋਵਾਂ ਵਿੱਚ ਬਹੁਤ ਪ੍ਰਸਿੱਧ ਸੀ। ਪੁਲਿਸ ਵੱਲੋਂ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Get all latest content delivered to your email a few times a month.