ਤਾਜਾ ਖਬਰਾਂ
ਭਾਖੜਾ ਨਹਿਰ ਦੇ ਪੁਲ ਤੋਂ ਅੱਜ ਇੱਕ ਕਾਲੇ ਬੈਗ, ਪਾਣੀ ਦੀ ਬੋਤਲ ਅਤੇ ਹੱਥ ਨਾਲ ਲਿਖਿਆ ਇੱਕ ਪੱਤਰ ਪੁਲਿਸ ਨੇ ਬਰਾਮਦ ਕੀਤਾ। ਪੱਤਰ ’ਚ ਸਿਰਫ “ਕਾਲ ਦ ਪੁਲਿਸ” ਲਿਖਿਆ ਹੋਇਆ ਸੀ। ਇਸ ਖੋਜ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਲੋਕਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਲੱਗਣ ਲੱਗੀਆਂ।
ਮਿਲੀ ਜਾਣਕਾਰੀ ਅਨੁਸਾਰ, 25 ਸਾਲਾ ਅੰਕੁਸ਼ ਚੌਧਰੀ ਆਪਣੇ ਘਰੋਂ ਚੰਡੀਗੜ੍ਹ ਜਾਣ ਲਈ ਨਿਕਲਿਆ ਸੀ। ਰਸਤੇ ਵਿੱਚ ਉਸ ਨੇ ਬੈਗ ਨਹਿਰ ਦੇ ਕੰਢੇ ਰੱਖ ਦਿੱਤਾ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਤੋਂ ਬਾਅਦ ਅੰਕੁਸ਼ ਨੇ ਕਿਹੜਾ ਰਸਤਾ ਅਪਣਾਇਆ।
ਅੰਕੁਸ਼ ਦੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਉਹ ਨੌਕਰੀ ਨਾ ਮਿਲਣ ਕਾਰਨ ਚਿੰਤਿਤ ਸੀ। ਉਸ ਦੇ ਪਿਤਾ ਅਪਾਹਜ ਹਨ ਅਤੇ ਪਰਿਵਾਰ ਦੀਆਂ ਆਰਥਿਕ ਉਮੀਦਾਂ ਅੰਕੁਸ਼ ਨਾਲ ਜੁੜੀਆਂ ਹੋਈਆਂ ਹਨ। ਇਸ ਕਾਰਨ ਪਰਿਵਾਰਿਕ ਮੈਂਬਰ ਉਸ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ ਅਤੇ ਰੱਬ ਕੋਲ ਅਰਦਾਸ ਕਰ ਰਹੇ ਹਨ ਕਿ ਉਹ ਸੁਰੱਖਿਅਤ ਵਾਪਸ ਘਰ ਆਵੇ।
ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਅੰਕੁਸ਼ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਉਸਦੇ ਭਰਾ ਪੰਕਜ ਚੌਧਰੀ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਪੁਲਿਸ ਹਰ ਸੰਭਾਵਿਤ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਲਾਪਤਾ ਨੌਜਵਾਨ ਨੂੰ ਲੱਭਣ ਲਈ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਹਨ।
Get all latest content delivered to your email a few times a month.