ਤਾਜਾ ਖਬਰਾਂ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 2 ਫਰਵਰੀ ਤੋਂ 12 ਫਰਵਰੀ 2026 ਤੱਕ ਲਏ ਜਾਣਗੇ। ਬੋਰਡ ਦੇ ਨੋਟੀਫਿਕੇਸ਼ਨ ਮੁਤਾਬਿਕ, ਪ੍ਰੀਖਿਆਵਾਂ ਸਾਰੇ ਵਿਸ਼ਿਆਂ ਲਈ ਹੋਣਗੀਆਂ, ਜਿਨ੍ਹਾਂ ਵਿੱਚ ਓਪਨ ਸਕੂਲ, ਕੰਪਾਰਟਮੈਂਟ ਜਾਂ ਰੀ-ਅਪੀਅਰ, ਵਾਧੂ ਵਿਸ਼ੇ, ਗ੍ਰੇਡ/ਕਾਰਗੁਜ਼ਾਰੀ ਸੁਧਾਰ, ਅਤੇ ਵੋਕੇਸ਼ਨਲ/NSQF ਵਿਸ਼ੇ ਸ਼ਾਮਲ ਹਨ।
ਸਾਰੇ ਸਕੂਲ ਪ੍ਰਿੰਸੀਪਲਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਸਮੇਂ ਸਿਰ ਜਾਣਕਾਰੀ ਦਿਓ ਤਾਂ ਜੋ ਕੋਈ ਵੀ ਵਿਦਿਆਰਥੀ ਪ੍ਰੀਖਿਆਵਾਂ ਤੋਂ ਰਹਿ ਨਾ ਜਾਵੇ।
ਵਧੇਰੇ ਜਾਣਕਾਰੀ ਅਤੇ ਡੇਟਸ਼ੀਟ ਦੇਖਣ ਲਈ ਵਿਦਿਆਰਥੀ ਬੋਰਡ ਦੀ ਸਰਕਾਰੀ ਵੈਬਸਾਈਟ www.pseb.ac.in ਤੇ ਜਾ ਸਕਦੇ ਹਨ। ਕਿਸੇ ਸਵਾਲ ਜਾਂ ਪੁੱਛਗਿੱਛ ਲਈ Email: [email protected] ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Get all latest content delivered to your email a few times a month.