ਤਾਜਾ ਖਬਰਾਂ
ਸਰਦੂਲਗੜ੍ਹ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਵੱਡੀ ਕਾਰਵਾਈ ਕੀਤੀ ਹੈ। ਪਿੰਡ ਮੀਰਪੁਰ ਕਲਾਂ ਦੇ ਵਸਨੀਕ ਸ਼ਗਨਦੀਪ ਸਿੰਘ ਉਰਫ਼ ਸਗਨੀ ਦੇ ਘਰ ’ਤੇ ਨੋਟਿਸ ਚਿਪਕਾ ਕੇ ਉਸਦੀ ਚੱਲ-ਅਚੱਲ ਜਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਇਸ ਦੇ ਅਧੀਨ ਉਸਦੀ ਰਿਹਾਇਸ਼ੀ ਕੋਠੀ ਅਤੇ ਹੋਂਡਾ ਸਿਟੀ ਕਾਰ ਨੂੰ ਕਿਸੇ ਵੀ ਵਿਕਰੀ ਜਾਂ ਖਰੀਦ ਤੋਂ ਬਚਾਇਆ ਗਿਆ ਹੈ।
ਸਰਦੂਲਗੜ੍ਹ ਦੇ ਡੀਐਸਪੀ ਮਨਜੀਤ ਸਿੰਘ ਦੇ ਮੁਤਾਬਕ, ਸ਼ਗਨਦੀਪ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ 7 ਮਾਮਲੇ ਦਰਜ ਹਨ। ਇਸ ਵਿੱਚ 11 ਜੂਨ 2025 ਨੂੰ ਉਸ ਕੋਲੋਂ 260 ਗ੍ਰਾਮ ਚਿੱਟਾ ਬਰਾਮਦ ਹੋਣ ਦਾ ਕੇਸ ਵੀ ਸ਼ਾਮਿਲ ਹੈ। ਮੌਜੂਦਾ ਕਾਰਵਾਈ ਇਸ ਲੜੀ ਦਾ ਹਿੱਸਾ ਹੈ ਅਤੇ ਨਸ਼ਾ ਤਸਕਰੀ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਛੱਡਿਆ ਨਹੀਂ ਜਾਵੇਗਾ।
ਪੁਲਿਸ ਅਧਿਕਾਰੀਆਂ ਨੇ ਜ਼ੋਰ ਦਿਆਂ ਕਿ ਨਸ਼ਿਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਦਮ ਉਠਾਏ ਜਾ ਰਹੇ ਹਨ।
Get all latest content delivered to your email a few times a month.