IMG-LOGO
ਹੋਮ ਪੰਜਾਬ: ਬਰਨਾਲਾ ਦੇ ਪਿੰਡ ਟੱਲੇਵਾਲ 'ਚ ਖਾਲੀ ਘਰੋਂ ਜੋੜੇ ਦੀਆਂ ਲਾਸ਼ਾਂ...

ਬਰਨਾਲਾ ਦੇ ਪਿੰਡ ਟੱਲੇਵਾਲ 'ਚ ਖਾਲੀ ਘਰੋਂ ਜੋੜੇ ਦੀਆਂ ਲਾਸ਼ਾਂ ਬਰਾਮਦ, ਨੌਜਵਾਨ ਪੱਖੇ ਨਾਲ ਲਟਕਦਾ ਮਿਲਿਆ

Admin User - Dec 26, 2025 06:23 PM
IMG

ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਐਨਆਰਆਈ ਦੇ ਖਾਲੀ ਪਏ ਘਰ ਵਿੱਚ ਰਹਿ ਰਹੇ ਇੱਕ ਜੋੜੇ ਦੀਆਂ ਲਾਸ਼ਾਂ ਸ਼ੱਕੀ ਹਾਲਾਤਾਂ ਵਿੱਚ ਮਿਲੀਆਂ। ਜਾਣਕਾਰੀ ਅਨੁਸਾਰ ਨੌਜਵਾਨ ਦੀ ਲਾਸ਼ ਕਮਰੇ ਅੰਦਰ ਪੱਖੇ ਨਾਲ ਲਟਕਦੀ ਹੋਈ ਮਿਲੀ, ਜਦਕਿ ਔਰਤ ਦੀ ਲਾਸ਼ ਵੀ ਉਸੇ ਘਰ ਵਿੱਚੋਂ ਬਰਾਮਦ ਹੋਈ।

ਮ੍ਰਿਤਕ ਨੌਜਵਾਨ ਦੀ ਪਛਾਣ ਪਰਮਿੰਦਰ ਸਿੰਘ ਵਾਸੀ ਕਾਂਉਕੇ, ਮਾਛੀਵਾੜਾ (ਲੁਧਿਆਣਾ) ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਔਰਤ ਬਲਜੀਤ ਕੌਰ ਵਾਸੀ ਅਲੀਗੜ੍ਹ, ਲੁਧਿਆਣਾ ਹੈ, ਜਿਸ ਦੀ ਉਮਰ ਲਗਭਗ 30 ਸਾਲ ਸੀ। ਦੋਵੇਂ ਕੁਝ ਦਿਨ ਪਹਿਲਾਂ ਹੀ ਪਿੰਡ ਟੱਲੇਵਾਲ ਵਿੱਚ ਇੱਕ ਐਨਆਰਆਈ ਦੇ ਖਾਲੀ ਘਰ ਵਿੱਚ ਰਹਿਣ ਆਏ ਸਨ।

ਸੂਚਨਾ ਮਿਲਣ ‘ਤੇ ਟੱਲੇਵਾਲ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਬਰਨਾਲਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ। ਟੱਲੇਵਾਲ ਥਾਣੇ ਦੇ ਐਸਐਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਦੇ ਸ਼ਵਾਂ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਤੋਂ ਬਾਅਦ ਹੀ ਮੌਤਾਂ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.