ਤਾਜਾ ਖਬਰਾਂ
ਪਟਿਆਲਾ ਦੇ ਡਕਾਲਾ ਰੋਡ ’ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਟਿਆਲਾ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ ਤਿੱਖੀ ਮੁੱਠਭੇੜ ਹੋ ਗਈ। ਪੁਲਿਸ ਕਾਰਵਾਈ ਦੌਰਾਨ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਮੌਕੇ ’ਤੇ ਪਹੁੰਚੇ ਐੱਸਐੱਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਮਨਪ੍ਰੀਤ ਸਿੰਘ ਵਿਦੇਸ਼ ’ਚ ਬੈਠੇ ਲੱਕੀ ਪਟਿਆਲ ਗੈਂਗ ਦਾ ਸਰਗਰਮ ਗੁਰਗਾ ਹੈ। ਉਨ੍ਹਾਂ ਮੁਤਾਬਕ ਦੋਸ਼ੀ ਨੇ ਪਿਛਲੇ ਕੁਝ ਦਿਨਾਂ ਵਿੱਚ ਦੋ ਗੰਭੀਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਐੱਸਐੱਸਪੀ ਨੇ ਦੱਸਿਆ ਕਿ ਪਹਿਲੀ ਵਾਰਦਾਤ ਰਾਜਪੁਰਾ ਹਾਈਵੇ ’ਤੇ ਸਥਿਤ “ਭਰਾਵਾਂ ਦਾ ਢਾਬਾ” ’ਤੇ ਕੀਤੀ ਗਈ ਫਾਇਰਿੰਗ ਨਾਲ ਜੁੜੀ ਹੈ, ਜਦਕਿ ਦੂਜੀ ਵਾਰਦਾਤ ਪਾਤੜਾਂ ਇਲਾਕੇ ਵਿੱਚ ਇੱਕ NRI ਦੇ ਫਾਰਮ ਹਾਊਸ ’ਤੇ ਫਾਇਰਿੰਗ ਕਰਕੇ ਫਿਰੌਤੀ ਮੰਗਣ ਨਾਲ ਸੰਬੰਧਿਤ ਹੈ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ 2 ਮੋਟਰਸਾਈਕਲਾਂ ਅਤੇ 1 ਪਿਸਤੌਲ ਬਰਾਮਦ ਕਰ ਲਈ ਹੈ। ਪੁਲਿਸ ਵੱਲੋਂ ਅੱਗੇ ਦੀ ਜਾਂਚ ਜਾਰੀ ਹੈ ਅਤੇ ਗੈਂਗ ਨਾਲ ਜੁੜੇ ਹੋਰ ਤੱਥ ਖੰਗਾਲੇ ਜਾ ਰਹੇ ਹਨ।
Get all latest content delivered to your email a few times a month.