ਤਾਜਾ ਖਬਰਾਂ
ਰਾਸ਼ਟਰੀ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ (NCR) ਵਿੱਚ ਅੱਜ ਸਵੇਰੇ ਇੱਕ ਵਾਰ ਫਿਰ ਜ਼ਹਿਰੀਲੀ ਧੁੰਦ ਦੀ ਮੋਟੀ ਚਾਦਰ ਵੇਖਣ ਨੂੰ ਮਿਲੀ। ਪ੍ਰਦੂਸ਼ਣ ਅਤੇ ਧੂੰਏਂ ਦੇ ਸੁਮੇਲ (Smog) ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ, ਜਿਸ ਕਾਰਨ ਦ੍ਰਿਸ਼ਟਤਾ (Visibility) ਕਾਫੀ ਘੱਟ ਗਈ ਹੈ। ਇਸ ਦਾ ਸਿੱਧਾ ਅਸਰ ਦਿੱਲੀ ਹਵਾਈ ਅੱਡੇ 'ਤੇ ਪੈ ਰਿਹਾ ਹੈ, ਜਿੱਥੇ ਘੱਟ ਦ੍ਰਿਸ਼ਟਤਾ ਕਾਰਨ ਲਗਾਤਾਰ ਕਈ ਦਿਨਾਂ ਤੋਂ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ ਅਤੇ ਕਈ ਫਲਾਈਟਾਂ ਰੱਦ ਵੀ ਕਰਨੀਆਂ ਪਈਆਂ ਹਨ।
GRAP-4 ਦੇ ਬਾਵਜੂਦ ਹਾਲਾਤ ਗੰਭੀਰ ਹਾਲਾਂਕਿ 'ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ' ਵੱਲੋਂ ਦਿੱਲੀ-NCR ਵਿੱਚ ਸਭ ਤੋਂ ਸਖ਼ਤ ਪਾਬੰਦੀਆਂ ਯਾਨੀ GRAP-IV ਲਾਗੂ ਕਰ ਦਿੱਤੀਆਂ ਗਈਆਂ ਹਨ, ਪਰ ਜ਼ਮੀਨੀ ਪੱਧਰ 'ਤੇ ਹਵਾ ਦੀ ਗੁਣਵੱਤਾ ਵਿੱਚ ਕੋਈ ਵੱਡਾ ਸੁਧਾਰ ਨਜ਼ਰ ਨਹੀਂ ਆ ਰਿਹਾ। ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਅਤੇ ਅੱਖਾਂ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਈ ਇਲਾਕਿਆਂ 'ਚ 400 ਤੋਂ ਪਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਮੁਤਾਬਕ ਮੰਗਲਵਾਰ ਸਵੇਰੇ 7 ਵਜੇ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 390 ਦਰਜ ਕੀਤਾ ਗਿਆ। ਹਾਲਾਂਕਿ ਇਹ ਅੰਕੜਾ ਪਿਛਲੇ ਦਿਨਾਂ ਨਾਲੋਂ ਮਾਮੂਲੀ ਬਿਹਤਰ ਹੈ, ਪਰ ਫਿਰ ਵੀ "ਬਹੁਤ ਮਾੜੀ" ਸ਼੍ਰੇਣੀ ਵਿੱਚ ਆਉਂਦਾ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹਾਲਾਤ ਇਸ ਪ੍ਰਕਾਰ ਰਹੇ:
* ਸ਼੍ਰੀਨਿਵਾਸਪੁਰੀ: 438 (ਗੰਭੀਰ)
* ਮੁੰਡਕਾ: 422
* ਨੋਇਡਾ (ਸੈਕਟਰ 1): 403
* ਗੁਰੂਗ੍ਰਾਮ (ਸੈਕਟਰ 51): 386
* ਗਾਜ਼ੀਆਬਾਦ (ਵਸੁੰਧਰਾ): 374
ਮਾਹਿਰਾਂ ਅਨੁਸਾਰ ਜਦੋਂ ਤੱਕ ਹਵਾ ਦੀ ਗਤੀ ਤੇਜ਼ ਨਹੀਂ ਹੁੰਦੀ ਅਤੇ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਆਉਂਦਾ, ਉਦੋਂ ਤੱਕ ਇਸ ਜ਼ਹਿਰੀਲੀ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
Get all latest content delivered to your email a few times a month.