ਤਾਜਾ ਖਬਰਾਂ
ਮਾਨਯੋਗ ਅਦਾਲਤ ਵਿੱਚ ਕਰਾਂਗੇ ਲੋਕਾਂ ਦੀ ਪੈਰਵਾਈ : : ਕੁਲਵੰਤ ਸਿੰਘ
ਮੋਹਾਲੀ, 16 ਦਸੰਬਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਦੇ ਲੋਕਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਬਣਾਇਆ ਹੈ ਅਤੇ ਲੋਕਾਂ ਦੁਆਰਾ ਚੁਣੀ ਗਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਇਹ ਗੱਲ ਅੱਜ ਵਿਧਾਇਕ ਮੋਹਾਲੀ- ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਵਿਧਾਇਕ ਕੁਲਵੰਤ ਸਿੰਘ ਅੱਜ ਫੇਸ -11 ਵਿਖੇ ਦੰਗਾ ਪੀੜਿਤ ਅਤੇ ਦੁਕਾਨਦਾਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਮੌਕੇ ਲੋਕਾਂ ਨੂੰ ਮਿਲਣ ਲਈ ਪਹੁੰਚੇ ਸਨ, ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਹੁਕਮ ਹਨ ਕਿ ਜੋ ਗਮਾਡਾ ਦੀ ਪੋਲਿਸੀ ਬਣੀ ਹੋਈ ਹੈ, ਉਸ ਪੋਲਸੀ ਨੂੰ ਮੁੱਖ ਰੱਖਦੇ ਹੋਏ, ਜੋ ਮੋਹਾਲੀ ਦੇ ਵਿੱਚ ਗਲਤ ਕੰਮ ਕੀਤਾ ਹੋਇਆ ਹੈ, ਉਸ ਨੂੰ ਢਾਹਿਆ ਜਾਵੇ, ਅਤੇ ਮੈਂ ਤੁਹਾਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਆਰਡਰ ਨਾ ਹੀ ਸਾਡੇ ਹਨ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਨ, ਪ੍ਰੰਤੂ ਇਸ ਧਰਨੇ ਤੋਂ ਫੋਕੀ ਵਾਹ- ਵਾਹ ਖੱਟਣ ਦੇ ਲਈ ਦੂਸਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਪੁੱਜ ਕੇ ਇੱਥੇ ਲੋਕਾਂ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਸਬੰਧੀ ਗੁਮਰਾਹ ਕਰ ਰਹੇ ਹਨ , ਉਹਨਾਂ ਕਿਹਾ ਕਿ ਸਰਕਾਰ ਦਾ ਕੰਮ ਹੁੰਦਾ ਹੈ ਲੋਕਾਂ ਦੀ ਭਲਾਈ ਦੇ ਲਈ ਕਾਨੂੰਨ ਬਣਾਉਣਾ ਅਤੇ ਸਰਵਪੱਖੀ ਵਿਕਾਸ ਕਰਨਾ, ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਇੱਥੇ ਬੈਠੇ ਸਾਰੇ ਹੀ ਲੋਕ ਪੜ੍ਹੇ ਲਿਖੇ ਅਤੇ ਸੂਝਵਾਨ ਹਨ ਅਤੇ ਸਾਰੇ ਹੀ ਇਹ ਜਾਣਦੇ ਹਨ ਕਿ ਇਸ ਕਾਰਵਾਈ ਦੇ ਵਿੱਚ ਸਾਡੀ ਸਰਕਾਰ ਦਾ ਕੋਈ ਹੱਥ ਨਹੀਂ ਸਗੋਂ ਇਹ ਮਾਣਯੋਗ ਅਦਾਲਤ ਦੇ ਹੁਕਮ ਹਨ, ਨੀਡ ਬੇਸ ਪੋਲਿਸੀ 2011 ਦੇ ਵਿੱਚ ਐਨ ਕੇ ਸ਼ਰਮਾ ਅਤੇ ਮੈਂ ਖੁਦ ਮਿਲ ਕੇ ਬਣਾਈ ਸੀ , ਅਤੇ ਇਹ ਨੀਡ ਬੇਸ ਪੋਲਿਸੀ ਲਾਗੂ ਵੀ ਹੋ ਚੁੱਕੀ ਸੀ ,ਪ੍ਰੰਤੂ ਇਸ ਦੇ ਵਿੱਚ ਸਾਡੇ ਸਭਨਾਂ ਦਾ ਕਸੂਰ ਹੈ ਜੋ ਕਿ ਇੱਥੇ ਬੈਠੇ ਹਨ ਅਸੀਂ ਉਸ ਵੇਲੇ ਜੋ ਸਰਕਾਰੀ ਫੀਸ ਸੀ ਉਹ ਨਹੀਂ ਭਰੀ ਅਤੇ ਨਾ ਹੀ ਫਾਰਮ ਭਰੇ ਗਏ, ਤੈਅ ਕ ਸਮੇਂ ਸੀਮਾ ਦੇ ਵਿੱਚ ਵਿੱਚ ਅਸੀਂ ਇਸ ਸਬੰਧੀ ਕੋਈ ਕਲੇਮ ਨਹੀਂ ਕੀਤਾ ਪ੍ਰੰਤੂ ਕਿਸੇ ਨੇ ਵੀ ਨਾ ਹੀ ਫਾਰਮ ਭਰੇ, ਇਸ ਕਰਕੇ ਉਹ ਪੋਲਸੀ ਦੀ ਤਾਰੀਖ ਨਿਕਲ ਗਈ, ਜਿਸ ਕਰਕੇ ਅਸੀਂ ਸਾਰੇ ਅੱਜ ਤੰਗ ਪਰੇਸ਼ਾਨ ਹੋ ਰਹੇ ਹਾਂ, ਪਰੰਤੂ ਅੱਜ ਵੀ ਮੇਰੀ ਇਹ ਪੂਰੀ ਕੋਸ਼ਿਸ਼ ਹੈ ਕਿ ਨੀਡ ਬੇਸ ਪੋਲਿਸੀ ਨੂੰ ਲਾਗੂ ਕਰਵਾਇਆ ਜਾਵੇ. ਅਤੇ ਫਿਰ ਮੈਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਧਿਆਨ ਵਿੱਚ ਲਿਆ ਕੇ ਇਸ ਨੂੰ ਲਾਗੂ ਕਰਵਾਉਣ ਦੀ ਕੋਸ਼ਿਸ਼ ਜਰੂਰ ਕਰਾਂਗਾ, ਮੇਰੀ ਇਹ ਸਭਨਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਕਿਸੇ ਵੀ ਰਾਜਨੀਤਿਕ ਬੰਦੇ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਕੋਈ ਮਾਮਲਾ ਅਦਾਲਤ ਵਿੱਚ ਚਲਾ ਜਾਂਦਾ ਹੈ ਤਾਂ ਉਸ ਦਾ ਹੱਲ ਵੀ ਮਾਣਯੋਗ ਅਦਾਲਤ ਵਿੱਚ ਜਾ ਕੇ ਹੀ ਹੁੰਦਾ ਹੈ , ਇਸ ਮੌਕੇ ਤੇ ਕੈਪਟਨ ਕਰਨੈਲ ਸਿੰਘ, ਆਰ ਐਸ ਢਿੱਲੋਂ, ਅਮਰਜੀਤ ਸਿੰਘ, ਹਰਵਿੰਦਰ ਕੌਰ ਬਲਾਕ ਪ੍ਰਧਾਨ, ਤਰਨਜੀਤ ਸਿੰਘ ਬਲਾਕ ਪ੍ਰਧਾਨ ,ਅਮਰਜੀਤ ਸਿੰਘ, ਰਮਣੀਕ ਸਿੰਘ,ਇੰਦਰਜੀਤ ਕੌਰ, ਇੰਦਰਜੀਤ ਕੌਰ,ਕੁਲਦੀਪ ਸਿੰਘ ਸਮਾਣਾ ,ਸਰਬਜੀਤ ਸਿੰਘ ਸਮਾਣਾ ਕੌਂਸਲਰ, ਗੁਰਮੁਖ ਸਿੰਘ ਸੋਹਲ ਸਾਬਕਾ ਕੌਂਸਲਰ, ਅਮਰਜੀਤ ਸਿੰਘ ਸਿੱਧੂ ,ਹਰਪਾਲ ਸਿੰਘ ਬਰਾੜ ,ਗੁਰਪਾਲ ਸਿੰਘ ਗਰੇਵਾਲ, ਰਜਿੰਦਰ ਪ੍ਰਸਾਦ ਸ਼ਰਮਾ ਜਸਪਾਲ ਸਿੰਘ ਮਟੌਰ ਅਕਵਿੰਦਰ ਸਿੰਘ ਗੋਸਲ ,ਹਰਪਾਲ ਸਿੰਘ ਚੰਨਾ, ਗੁਰਪ੍ਰੀਤ ਸਿੰਘ ਚਾਹਲ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਵੀ ਹਾਜ਼ਰ ਸਨ
Get all latest content delivered to your email a few times a month.