IMG-LOGO
ਹੋਮ ਪੰਜਾਬ, ਹਰਿਆਣਾ, HMEL–AIIMS ਬਠਿੰਡਾ ਦੀ ਸਾਂਝ ਨਾਲ ਪਿੰਡਾਂ ਤੱਕ ਪਹੁੰਚੇਗੀ ਆਧੁਨਿਕ ਸਿਹਤ...

HMEL–AIIMS ਬਠਿੰਡਾ ਦੀ ਸਾਂਝ ਨਾਲ ਪਿੰਡਾਂ ਤੱਕ ਪਹੁੰਚੇਗੀ ਆਧੁਨਿਕ ਸਿਹਤ ਸੇਵਾ, ਮੋਬਾਈਲ ਮੈਡੀਕਲ ਯੂਨਿਟ ਤੇ ਟੈਲੀਮੈਡੀਸਿਨ ਪ੍ਰੋਜੈਕਟ ਦੀ ਸ਼ੁਰੂਆਤ

Admin User - Dec 15, 2025 08:32 PM
IMG

ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਮਜ਼ਬੂਤ ਕਰਨ ਦੇ ਉਦੇਸ਼ ਨਾਲ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਐਮਸ) ਬਠਿੰਡਾ ਵੱਲੋਂ ਇਕ ਮਹੱਤਵਪੂਰਨ ਸਾਂਝੀ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀਮੈਡੀਸਿਨ ਪ੍ਰੋਜੈਕਟ ਲਾਂਚ ਕੀਤਾ ਗਿਆ ਹੈ, ਜਿਸ ਲਈ ਦੋਵਾਂ ਸੰਸਥਾਵਾਂ ਵਿਚਕਾਰ ਸਮਝੌਤਾ ਪੱਤਰ (MoU) ’ਤੇ ਦਸਤਖ਼ਤ ਕੀਤੇ ਗਏ।

ਇਸ ਪ੍ਰੋਜੈਕਟ ਦਾ ਮੁੱਖ ਮਕਸਦ ਰਿਫਾਈਨਰੀ ਦੇ ਆਲੇ-ਦੁਆਲੇ ਸਥਿਤ ਪੰਜਾਬ ਅਤੇ ਹਰਿਆਣਾ ਦੇ 59 ਗੋਦ ਲਏ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਘਰ-ਘਰ ਨਿਸ਼ੁਲਕ ਅਤੇ ਗੁਣਵੱਤਾ ਭਰੀ ਸਿਹਤ ਸੇਵਾ ਮੁਹੱਈਆ ਕਰਵਾਉਣਾ ਹੈ। ਯੋਜਨਾ ਅਧੀਨ ਲਗਭਗ 25,000 ਪਰਿਵਾਰਾਂ ਸਮੇਤ 1.5 ਲੱਖ ਤੋਂ ਵੱਧ ਪਿੰਡ ਵਾਸੀਆਂ ਨੂੰ ਡਾਕਟਰੀ ਜਾਂਚ, ਦਵਾਈਆਂ, ਸਿਹਤ ਸਲਾਹ, ਮਾਹਿਰ ਟੈਲੀ-ਕੰਸਲਟੇਸ਼ਨ ਅਤੇ ਸਿਹਤ ਜਾਗਰੂਕਤਾ ਸੇਵਾਵਾਂ ਦਾ ਲਾਭ ਮਿਲੇਗਾ।

ਸਮਝੌਤਾ ਪੱਤਰ ’ਤੇ ਦਸਤਖ਼ਤ ਐਮਸ ਬਠਿੰਡਾ ਦੇ ਐਗਜ਼ਿਕਿਊਟਿਵ ਡਾਇਰੈਕਟਰ ਪ੍ਰੋ. (ਡਾ.) ਰੱਤਨ ਗੁਪਤਾ ਦੀ ਹਾਜ਼ਰੀ ਵਿੱਚ ਕੀਤੇ ਗਏ। ਇਸ ਮੌਕੇ HMEL ਦੇ ਸੀਨੀਅਰ ਅਧਿਕਾਰੀ ਸ਼੍ਰੀ ਐਮ. ਬੀ. ਗੋਹਿਲ (ਚੀਫ਼ ਓਪਰੇਟਿੰਗ ਆਫ਼ਿਸਰ), ਸ਼੍ਰੀ ਅਸ਼ੋਕ ਕੁਮਾਰ (ਵਾਈਸ ਪ੍ਰੈਜ਼ੀਡੈਂਟ–ਹਿਊਮਨ ਲੀਡਰਸ਼ਿਪ), ਸ਼੍ਰੀ ਹੈਕਟਰ ਸਾਲਾਜ਼ਾਰ (ਵਾਈਸ ਪ੍ਰੈਜ਼ੀਡੈਂਟ–ਸੇਫ਼ਟੀ) ਸਮੇਤ ਐਮਸ ਬਠਿੰਡਾ ਅਤੇ HMEL ਦੇ ਹੋਰ ਅਧਿਕਾਰੀ ਅਤੇ ਡਾਕਟਰੀ ਮਾਹਿਰ ਮੌਜੂਦ ਰਹੇ।

ਪ੍ਰੋਜੈਕਟ ਤਹਿਤ ਦੋ ਪੂਰੀ ਤਰ੍ਹਾਂ ਆਧੁਨਿਕ ਮੋਬਾਈਲ ਮੈਡੀਕਲ ਯੂਨਿਟ ਨਿਯਮਿਤ ਤੌਰ ’ਤੇ ਪਿੰਡਾਂ ਦਾ ਦੌਰਾ ਕਰਨਗੇ। ਹਰ ਯੂਨਿਟ ਵਿੱਚ ਐਮਸ ਦਾ ਡਾਕਟਰ, ਨਰਸ, ਫਾਰਮਾਸਿਸਟ, ਪ੍ਰੋਜੈਕਟ ਕੋਆਰਡੀਨੇਟਰ ਅਤੇ ਡਰਾਈਵਰ ਸ਼ਾਮਲ ਹੋਵੇਗਾ। ਯੂਨਿਟਾਂ ਵਿੱਚ ਜਰੂਰੀ ਜਾਂਚ ਉਪਕਰਣ, ਪ੍ਰਾਥਮਿਕ ਇਲਾਜ ਸਮੱਗਰੀ, ਆਕਸੀਜਨ ਸਿਲੰਡਰ, ਨੇਬੁਲਾਈਜ਼ਰ ਅਤੇ ਲੋੜੀਂਦੀਆਂ ਦਵਾਈਆਂ ਉਪਲਬਧ ਹੋਣਗੀਆਂ। ਮਰੀਜ਼ਾਂ ਦੇ ਡਿਜ਼ੀਟਲ ਹੈਲਥ ਰਿਕਾਰਡ ਤਿਆਰ ਕਰਕੇ ਨਿਰੰਤਰ ਫਾਲੋਅਪ ਯਕੀਨੀ ਬਣਾਇਆ ਜਾਵੇਗਾ ਅਤੇ ਗੰਭੀਰ ਮਾਮਲਿਆਂ ਨੂੰ ਐਮਸ ਬਠਿੰਡਾ ਜਾਂ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਜਾਵੇਗਾ।

ਇਸ ਯੋਜਨਾ ਦੀ ਖਾਸ ਵਿਸ਼ੇਸ਼ਤਾ ਟੈਲੀਮੈਡੀਸਿਨ ਸੇਵਾ ਹੈ, ਜਿਸ ਰਾਹੀਂ ਪਿੰਡਾਂ ਦੇ ਮਰੀਜ਼ ਕਾਰਡੀਓਲੋਜੀ, ਆਰਥੋਪੀਡਿਕਸ, ਗਾਇਨੇਕੋਲੋਜੀ, ਪੀਡੀਆਟ੍ਰਿਕਸ, ਜਨਰਲ ਮੈਡੀਸਿਨ ਅਤੇ ਮਨੋਰੋਗ ਵਰਗੀਆਂ ਵਿਸ਼ੇਸ਼ਤਾਵਾਂ ਦੇ ਮਾਹਿਰ ਡਾਕਟਰਾਂ ਨਾਲ ਸਿੱਧਾ ਸੰਪਰਕ ਕਰ ਸਕਣਗੇ। ਨਾਲ ਹੀ ਸਿਹਤ ਜਾਗਰੂਕਤਾ ਲਈ IEC ਅਤੇ BCC ਗਤੀਵਿਧੀਆਂ ਅਤੇ 8 ਮੇਗਾ ਸਪੈਸ਼ਲਟੀ ਹੈਲਥ ਕੈਂਪ ਵੀ ਲਗਾਏ ਜਾਣਗੇ।

ਐਚਐਮਈਐਲ ਵੱਲੋਂ ਪ੍ਰੋਜੈਕਟ ਦੀ ਨਿਯਮਿਤ ਨਿਗਰਾਨੀ ਅਤੇ ਆਡਿਟ ਕਰਕੇ ਇਸਦੀ ਪ੍ਰਭਾਵਸ਼ਾਲੀ ਲਾਗੂਅਤ ਯਕੀਨੀ ਬਣਾਈ ਜਾਵੇਗੀ। ਇਹ ਸਾਂਝੀ ਕੋਸ਼ਿਸ਼ ਪਿੰਡਾਂ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਦਿਆਂ ਇਹ ਸੁਨੇਹਾ ਦਿੰਦੀ ਹੈ ਕਿ ਹੁਣ ਗੁਣਵੱਤਾ ਭਰੀ ਸਿਹਤ ਸੇਵਾ ਹਰ ਪਿੰਡ ਦੇ ਦਰਵਾਜ਼ੇ ਤੱਕ ਪਹੁੰਚ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.