ਤਾਜਾ ਖਬਰਾਂ
ਚੰਡੀਗੜ੍ਹ - ਆਸਟ੍ਰੇਲੀਆ ਦੇ ਬੋਂਡੀ ਬੀਚ 'ਤੇ ਐਤਵਾਰ ਦੁਪਹਿਰ ਨੂੰ ਹਨੁੱਕਾ ਮਨਾ ਰਹੇ ਯਹੂਦੀਆਂ 'ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾਈਆਂ, ਜਿਸ ਵਿੱਚ 11 ਲੋਕ ਮਾਰੇ ਗਏ ਅਤੇ ਇੱਕ ਹਮਲਾਵਰ ਦੀ ਮੌਤ ਹੋ ਗਈ।
ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਦੋਵਾਂ ਹਮਲਾਵਰਾਂ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਅਨੁਸਾਰ, ਇੱਕ ਹਮਲਾਵਰ ਮਾਰਿਆ ਗਿਆ, ਜਦੋਂ ਕਿ ਦੂਜਾ ਗੰਭੀਰ ਹਾਲਤ ਵਿੱਚ ਹੈ।
ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਈਕਲ ਵਾਨ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ। ਉਨ੍ਹਾਂ ਨੇ ਇੱਕ ਰੈਸਟੋਰੈਂਟ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ।
ਵਾਰਨ ਨੇ X- 'ਤੇ ਲਿਖਿਆ "ਬੋਂਡੀ ਦੇ ਇੱਕ ਰੈਸਟੋਰੈਂਟ ਦੇ ਅੰਦਰ ਫਸਣਾ ਬਹੁਤ ਭਿਆਨਕ ਸੀ। ਮੈਂ ਹੁਣ ਸੁਰੱਖਿਅਤ ਘਰ ਆ ਗਿਆ ਹਾਂ। ਅੱਤਵਾਦੀਆਂ ਦਾ ਸਾਹਮਣਾ ਕਰਨ ਵਾਲੇ ਐਮਰਜੈਂਸੀ ਸਟਾਫ ਦਾ ਬਹੁਤ ਬਹੁਤ ਧੰਨਵਾਦ। ਮੇਰੀਆਂ ਸੰਵੇਦਨਾਵਾਂ ਇਸ ਘਟਨਾ ਤੋਂ ਪ੍ਰਭਾਵਿਤ ਹਰ ਵਿਅਕਤੀ ਨਾਲ ਹਨ।"ਇਸ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਹਨ। ਇੱਕ ਵੀਡੀਓ ਵਿੱਚ ਉੱਤਰੀ ਬੋਂਡੀ ਬੀਚ 'ਤੇ ਕਈ ਲਾਸ਼ਾਂ ਖਿੰਡੀਆਂ ਦਿਖਾਈ ਦੇ ਰਹੀਆਂ ਹਨ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਅਤੇ ਡੂੰਘਾ ਦੁਖਦਾਈ ਦੱਸਿਆ।
Get all latest content delivered to your email a few times a month.