ਤਾਜਾ ਖਬਰਾਂ
ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾ ਆਈ.ਪੀ.ਐਸ. ਦੇ ਨਿਰਦੇਸ਼ਾਂ ਅਧੀਨ ਅਤੇ ਡੀਸੀਪੀ ਹਰਪਾਲ ਸਿੰਘ ਪੀ.ਪੀ.ਐਸ. ਦੀ ਨਿਗਰਾਨੀ ਹੇਠ ਚਲ ਰਹੀ ਸਾਈਬਰ ਅਪਰਾਧ ਵਿਰੁੱਧ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਵੈਭਵ ਸਹਿਗਲ ਪੀ.ਪੀ.ਐਸ., ਵਧੀਕ ਡੀਸੀਪੀ ਸਥਾਨਕ ਲੁਧਿਆਣਾ ਅਤੇ ਏਸੀਪੀ ਸਾਈਬਰ ਕ੍ਰਾਈਮ ਜਸਵੀਰ ਸਿੰਘ ਗਿੱਲ ਪੀ.ਪੀ.ਐਸ. ਦੀ ਅਗਵਾਈ ਵਿੱਚ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਮੁੱਕਦਮਾ ਨੰਬਰ 2 ਮਿਤੀ 24-06-2024 ਅਧੀਨ ਧਾਰਾਵਾਂ 419, 420, 120-ਬੀ, 465, 467, 468, 471 ਭਦੰ ਅਨੁਸਾਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਨੇ ਡੋਮੀਨੋਜ਼ ਦੀ ਏਜੰਸੀ ਦਿਵਾਉਣ ਦਾ ਝੂਠਾ ਝਾਂਸਾ ਦੇ ਕੇ ਮੁਦਈ ਤੋਂ ਲਗਭਗ 20 ਲੱਖ ਰੁਪਏ ਠੱਗ ਲਏ ਸਨ। ਮਿਤੀ 07-12-2025 ਨੂੰ ਲੁਧਿਆਣਾ ਸਾਈਬਰ ਠਾਣੇ ਦੀ ਟੀਮ ਨੇ ਇਸ ਦੋਸ਼ੀ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰਕੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਦੋਸ਼ੀ ਨੂੰ 14-12-2025 ਤੱਕ ਪੁਲਿਸ ਰਿਮਾਂਡ ’ਚ ਲਿਆ ਗਿਆ ਹੈ, ਜਿੱਥੇ ਉਸ ਤੋਂ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ।
Get all latest content delivered to your email a few times a month.