ਤਾਜਾ ਖਬਰਾਂ
ਲੁਧਿਆਣਾ ਵਿੱਚ ਅਰੁਣ ਸਾਹਨੀ ਕਤਲ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਨੇ ਤੇਜ਼ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਕਮਿਸ਼ਨਰ ਪੁਲਿਸ ਸਵਪਨ ਸ਼ਰਮਾ ਆਈ.ਪੀ.ਐੱਸ ਅਤੇ ਡੀ.ਸੀ.ਪੀ. ਰੁਪਿੰਦਰ ਸਿੰਘ ਆਈ.ਪੀ.ਐੱਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਨੇ ਤੁਰੰਤ ਮੋਰਚਾ ਸੰਭਾਲਿਆ। ਵਧੀਕ ਡੀ.ਸੀ.ਪੀ. ਸਮੀਰ ਵਰਮਾ ਅਤੇ ਏ.ਸੀ.ਪੀ. ਕਿੱਕਰ ਸਿੰਘ ਮੁਤਾਬਕ ਐਸ.ਆਈ. ਗੁਰਮੀਤ ਸਿੰਘ ਨੂੰ ਵਰੁਣ ਸਾਹਨੀ ਵੱਲੋਂ ਸੂਚਨਾ ਮਿਲੀ ਕਿ ਉਸਦਾ 21 ਸਾਲਾ ਭਰਾ ਅਰੁਣ ਸਾਹਨੀ, ਜੋ ਕਨੇਜਾ ਵਿਖੇ ਪ੍ਰਿੰਟਿੰਗ ਪ੍ਰੈੱਸ 'ਚ ਕੰਮ ਕਰਦਾ ਸੀ, 9 ਦਸੰਬਰ ਦੀ ਰਾਤ ਘਰ ਆਉਂਦਿਆਂ ਕਾਰਾਬਾਰਾ ਮਾਰਕੀਟ ਨੇੜੇ ਕਈ ਦੋਸ਼ੀਆਂ ਵੱਲੋਂ ਦਾਤਰਾਂ, ਗੰਡਾਸਿਆਂ, ਖੰਡਿਆਂ ਅਤੇ ਡੰਡਿਆਂ ਨਾਲ ਹਮਲੇ ਦਾ ਸ਼ਿਕਾਰ ਹੋਇਆ। ਗੰਭੀਰ ਜ਼ਖ਼ਮ ਲਗਣ ਕਾਰਨ ਉਹ ਬੇਹੋਸ਼ ਹਾਲਤ ਵਿੱਚ ਮਿਲਿਆ ਅਤੇ ਸਿਵਲ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਵਰੁਣ ਸਾਹਨੀ ਦੇ ਬਿਆਨ ਦੇ ਆਧਾਰ 'ਤੇ ਥਾਣਾ ਦਰੇਸੀ ਵਿੱਚ ਮਾਮਲਾ ਨੰਬਰ 137 ਮਿਤੀ 10/12/2025 ਤਹਿਤ BNS ਦੀਆਂ ਧਾਰਾਵਾਂ 103/190/191(3)/61(2)/324(4) ਅਧੀਨ ਮੁਕੱਦਮਾ ਦਰਜ ਕਰਦਿਆਂ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ। ਮਿਤੀ 10 ਦਸੰਬਰ ਨੂੰ ਹੀ ਹੈਪੀ ਬਿੰਦ, ਮਨੋਜ, ਵਿਨੋਦ, ਅਨੀਸ਼, ਸੰਨੀ, ਮੋਹਿਤ ਉਰਫ ਅਮਨ ਅਤੇ ਅਨੁਜ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਕੀ ਦੋਸ਼ੀ ਹੇਮੰਤ, ਗੋਬਿੰਦ ਉਰਫ ਝਟਕਾ ਅਤੇ ਹੋਰ 2–3 ਨਾ-ਮਾਲੂਮ ਹਮਲਾਵਰਾਂ ਦੀ ਤਲਾਸ਼ ਲਈ ਭਰਪੂਰ ਛਾਪੇਮਾਰੀ ਜਾਰੀ ਹੈ। ਪੁਲਿਸ ਰਿਕਾਰਡ ਅਨੁਸਾਰ ਗ੍ਰਿਫ਼ਤਾਰ ਦੋਸ਼ੀ ਮਨੋਜ ਪਹਿਲਾਂ ਵੀ ਚੋਰੀ ਦੇ ਇੱਕ ਮਾਮਲੇ ਵਿੱਚ ਦਰੇਸੀ ਥਾਣੇ 'ਚ ਦਰਜ ਹੈ। ਕਤਲ ਮਾਮਲੇ ਦੀ ਤਫ਼ਤੀਸ਼ ਤੇਜ਼ੀ ਨਾਲ ਜਾਰੀ ਹੈ ਅਤੇ ਪੁਲਿਸ ਵੱਲੋਂ ਬਚੇ ਹੋਏ ਦੋਸ਼ੀਆਂ ਨੂੰ ਵੀ ਜਲਦੀ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
Get all latest content delivered to your email a few times a month.