ਤਾਜਾ ਖਬਰਾਂ
ਮੁੱਲਾਂਪੁਰ ਦਾਖਾ ‘ਚ ਅਕਾਲੀ ਦਲ ਦੇ ਬਾਗੀ ਧੜੇ ਨਾਲ ਜੁੜੇ ਮਨਪ੍ਰੀਤ ਸਿੰਘ ਇਆਲੀ ਲਈ ਵੱਡਾ ਸਿਆਸੀ ਝਟਕਾ ਸਾਹਮਣੇ ਆਇਆ ਹੈ। ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਅਤੇ ਭਰੋਸੇਮੰਦ ਸਾਥੀ ਮੰਨੇ ਜਾਂਦੇ ਜਗਦੀਸ਼ ਗੋਰਸਿਆ ਨੇ ਅਚਾਨਕ ਫੈਸਲਾ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਫੜ ਲਿਆ। ਗੋਰਸਿਆ ਨੂੰ ਸਿੱਧੇ ਤੌਰ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ, ਜਿਸ ਨਾਲ ਇਆਲੀ ਦੇ ਧੜੇ ਨੂੰ ਤਗੜਾ ਝਟਕਾ ਪਿਆ ਹੈ।
ਗੋਰਸਿਆ ਨੂੰ ਪਾਰਟੀ ‘ਚ ਸ਼ਾਮਿਲ ਕਰਦੇ ਸਮੇਂ ਸੁਖਬੀਰ ਬਾਦਲ ਨੇ ਇਆਲੀ ‘ਤੇ ਤਿੱਖੇ ਵਾਰ ਵੀ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਮਨਪ੍ਰੀਤ ਇਆਲੀ ਨੂੰ ਪੂਰਾ ਆਦਰ–ਸਨਮਾਨ ਦਿੱਤਾ ਗਿਆ, ਪਰ ਆਖ਼ਿਰਕਾਰ ਉਹ ਪਾਰਟੀ ਦੇ ਸਭ ਤੋਂ ਵੱਡੇ ਗੱਦਾਰ ਸਾਬਤ ਹੋਏ। ਨਵਜੋਤ ਕੌਰ ਸਿੱਧੂ ਦੇ 500 ਕਰੋੜ ਦੇ ਬਿਆਨ ਦੇ ਹਵਾਲੇ ਨਾਲ ਸੁਖਬੀਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਭ ਤੋਂ ਵੱਡੀ "ਠੱਗ ਪਾਰਟੀ" ਕਰਾਰ ਦਿੱਤਾ, ਜੋ ਲੋਕਾਂ ਨੂੰ ਭਰਮਿਤ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਰਹੀਆਂ।
Get all latest content delivered to your email a few times a month.